ਲਾਹੌਰ ਹਵਾਈ ਅੱਡਾ ਬੰਦ ਹੋਣ ਨਾਲ ਪਾਕਿ ਦੇ ਨੇਤਰਹੀਣ ਕ੍ਰਿਕਟਰ ਸ਼੍ਰੀਲੰਕਾ ''ਚ ਫਸੇ
Monday, Mar 04, 2019 - 12:52 AM (IST)

ਕੋਲੰਬੋ- ਸ਼੍ਰੀਲੰਕਾ ਦੇ ਦੌਰੇ 'ਤੇ ਗਈ ਪਾਕਿਸਤਾਨ ਦੀ ਨੇਤਰਹੀਣ ਕ੍ਰਿਕਟ ਟੀਮ ਲਾਹੌਰ ਹਵਾਈ ਅੱਡੇ ਦੇ ਬੰਦ ਹੋਣ ਕਾਰਨ ਉੱਥੇ ਫਸ ਗਈ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਣ ਤੋਂ ਬਾਅਦ ਲਾਹੌਰ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਸੀ। ਸਥਾਨਕ ਨੇਤਰਹੀਣ ਟੀਮ ਦੇ ਸਥਾਨਕ ਮੈਨੇਜਰ ਚਮਿੰਡਾ ਪੁਸ਼ਪਕੁਮਾਰਾ ਨੇ ਕਿਹਾ, ''ਉਨ੍ਹਾਂ ਨੂੰ ਇੱਥੇ ਲੰਬੇ ਸਮੇਂ ਤਕ ਰਹਿਣ ਲਈ ਮਜਬੂਰ ਹੋਣਾ ਪਿਆ, ਜਿਸਦੇ ਲਈ ਵਾਧੂ ਖਰਚ ਵੀ ਦੇਣਾ ਪੈ ਰਿਹਾ ਹੈ।''