ਵਿੰਡੀਜ਼ ਵਿਰੁੱਧ ਜੇਮਸ ਐਂਡਰਸਨ ਨੇ ਬਣਾਇਆ ਵੱਡਾ ਰਿਕਾਰਡ
Saturday, Jul 25, 2020 - 09:52 PM (IST)

ਮਾਨਚੈਸਟਰ— ਵਿੰਡੀਜ਼ ਵਿਰੁੱਧ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਇਕ ਵੱਡਾ ਰਿਕਾਰਡ ਬਣਾ ਦਿੱਤਾ ਹੈ। ਦਰਅਸਲ, ਵਿੰਡੀਜ਼ ਦੀ ਪਹਿਲੀ ਪਾਰੀ 'ਚ ਜੇਮਸ ਐਂਡਰਸਨ ਨੇ ਸ਼ਮਰ ਦਾ ਵਿਕਟ ਹਾਸਲ ਕੀਤਾ ਤਾਂ ਉਹ ਵਿੰਡੀਜ਼ ਵਿਰੁੱਧ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਆ ਗਏ ਹਨ। ਜੇਮਸ ਦੀ ਇਹ 87ਵੀਂ ਵਿਕਟ ਸੀ। ਉਹ ਇੰਗਲੈਂਡ ਵਲੋਂ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਦੇ ਵਿਰੁੱਧ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਵੀ ਹਨ।
ਇੰਗਲੈਂਡ ਵਿਰੁੱਧ ਸਭ ਤੋਂ ਜ਼ਿਆਦਾ ਟੈਸਟ ਵਿਕਟ
ਆਸਟਰੇਲੀਆ : ਇਯਾਨ ਬਾਥਮ (148)
ਬੰਗਾਲਦੇਸ਼ : ਮੈਥਿਊ ਹੋਗਾਰਡ (23)
ਭਾਰਤ : ਜੇਮਸ ਐਂਡਰਸਨ (110)
ਆਇਰਲੈਂਡ : ਸਟੁਅਰਡ ਬਰਾਡ (7)
ਨਿਊਜ਼ੀਲੈਂਡ : ਸਟੁਅਰਡ ਬਰਾਡ (66)
ਪਾਕਿਸਤਾਨ : ਜੇਮਸ ਐਂਡਰਸਨ (63)
ਸ਼੍ਰੀਲੰਕਾ : ਜੇਮਸ ਐਂਡਰਸਨ (93)
ਦੱਖਣੀ ਅਫਰੀਕਾ : ਜੇਮਸ ਐਂਡਰਸਨ (52)
ਵਿੰਡੀਜ਼ : ਜੇਮਸ ਐਂਡਰਸਨ (87)
ਜ਼ਿੰਬਾਬਵੇ : ਡੈਰੇਨ ਗਾਫ (16)
ਇੰਗਲੈਂਡ ਬਨਾਮ ਵਿੰਡੀਜ਼ 'ਚ ਸਭ ਤੋਂ ਜ਼ਿਆਦਾ ਟੈਸਟ ਵਿਕਟ
87 ਜੇਮਸ ਐਂਡਰਸਨ
86 ਫ੍ਰੇਡ ਟਰੂਮੈਨ
72 ਜਾਨ ਸਨੋ
70 ਐਂਗਸ ਫ੍ਰੇਜਰ
64 ਸਟੁਅਰਡ ਬਰਾਡ
61 ਇਯਾਨ ਬਾਥਮ
60 ਸਟੀਵ ਹੈਰਿਸਨ