ਟੈਸਟ ਮੈਚ ਡਰਾਅ 'ਤੇ ਕਪਤਾਨ ਰਹਾਨੇ ਦਾ ਵੱਡਾ ਬਿਆਨ ਆਇਆ ਸਾਹਮਣੇ
Monday, Jan 11, 2021 - 07:56 PM (IST)
ਸਿਡਨੀ- ਭਾਰਤੀ ਕਪਤਾਨ ਅਜਿੰਕਯ ਰਹਾਨੇ ਨੇ ਤੀਜੇ ਟੈਸਟ ਮੈਚ ਵਿਚ ਸ਼ਾਨਦਾਰ ਡਰਾਅ ਨੂੰ ਜਿੱਤ ਦੇ ਬਰਾਬਰ ਹੀ ਮਹੱਤਵਪੂਰਣ ਕਰਾਰ ਦਿੱਤਾ ਤੇ ਵਿਸ਼ੇਸ਼ ਤੌਰ ’ਤੇ ਹਨੁਮਾ ਵਿਹਾਰੀ ਦੀ ਸ਼ਲਾਘਾ ਕੀਤੀ, ਜਿਸ ਨੇ ਮਾਸਪੇਸ਼ੀਆਂ ਵਿਚ ਖਿਚਾਅ ਦੇ ਬਾਵਜੂਦ ਕ੍ਰੀਜ਼ ’ਤੇ ਪੈਰ ਜਮਾਈ ਰੱਖੇ।
ਰਹਾਨੇ ਨੇ ਕਿਹਾ,‘‘‘ਅੱਜ ਇਸੀਂ ਸਾਰਿਆਂ ਨੇ ਇਹ ਵਿਸ਼ੇਸ਼ ਪਾਰੀ ਦੇਖੀ। ਮੇਰਾ ਮੰਨਣਾ ਹੈ ਕਿ ਉਸ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਸ ਨੂੰ ਦੇਖਦੇ ਹੋਏ ਇਹ ਪਾਰੀ ਉਸ਼ ਦੇ ਸੈਂਕੜੇ (2019 ਵਿਚ ਵੈਸਟਇੰਡੀਜ਼ ਵਿਰੁੱਧ) ਤੋਂ ਵੀ ਵੱਧ ਖਾਸ ਹੈ।’’
ਰਹਾਨੇ ਨੇ ਵਿਹਾਰੀ ਦੀ ਸ਼ਲਾਘਾ ਕਰਦਿਆਂ ਕਿਹਾ,‘‘ਇਸ ਤਰ੍ਹਾਂ ਦੀ ਪ੍ਰੇਰਣਾ ਤੇ ਟੀਮ ਲਈ ਆਪਣੀ ਜ਼ਿੰਦਗੀ ਲਗਾਉਣ ਨਾਲ ਇਕ ਖਿਡਾਰੀ ਦੇ ਜਜ਼ਬੇ ਦਾ ਪਤਾ ਲੱਗਦਾ ਹੈ। ਟੀਮ ਕਿਸੇ ਖਿਡਾਰੀ ਤੋਂ ਇਹ ਸਭ ਚਾਹੁੰਦੀ ਹੈ ਤੇ ਸਿਹਰਾ ਉਸ ਨੂੰ ਜਾਂਦਾ ਹੈ। ਦਬਾਅ ਸੀ ਤੇ ਜਿਸ ਤਰ੍ਹਾਂ ਨਾਲ ਉਸ ਨੇ ਬੱਲੇਬਾਜ਼ੀ ਕੀਤੀ, ਉਹ ਵਿਸ਼ੇਸ਼ ਸੀ।’’ ਰਹਾਨੇ ਨੇ ਕਿਹਾ ਕਿ ਮੈਚ ਡਰਾਅ ਕਰਵਾਉਣ ਦਾ ਸਿਹਰਾ ਉਨ੍ਹਾਂ ਸਾਰਿਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਦਬਾਅ ਵਿਚ ਚੰਗਾ ਪ੍ਰਦਰਸ਼ਨ ਕੀਤਾ ਤੇ ਟੀਮ ਦੀਆਂ ਲੋੜਾਂ ਅਨੁਸਾਰ ਬੱਲੇਬਾਜ਼ੀ ਕੀਤੀ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।