ਵਿਕਟਕੀਪਰ ਦੇ ਕੋਲ ਗੇਂਦ ਹੁੰਦਿਆਂ ਵੀ ਬੱਲੇਬਾਜ਼ ਨੇ ਬਣਾਈਆਂ 2 ਦੌੜਾਂ, ਵੀਡੀਓ

10/29/2020 8:35:09 PM

ਨਵੀਂ ਦਿੱਲੀ- ਕ੍ਰਿਕਟ ਦੇ ਮੈਦਾਨ 'ਤੇ ਕੁਝ ਅਜਿਹੇ ਨਜ਼ਾਰੇ ਵੀ ਦੇਖਣ ਨੂੰ ਮਿਲਦੇ ਹਨ ਜੋ ਕ੍ਰਿਕਟ ਫੈਂਸ ਨੂੰ ਹੈਰਾਨ ਕਰ ਜਾਂਦੇ ਹਨ। ਅਜਿਹਾ ਹੀ ਇਕ ਨਜ਼ਾਰਾ ਯੂਰਪੀਅਨ ਕ੍ਰਿਕਟ ਸੀਰੀਜ਼ 'ਚ ਦੇਖਣ ਨੂੰ ਮਿਲਿਆ, ਜਦੋ ਬੱਲੇਬਾਜ਼ ਨੇ 2 ਦੌੜਾਂ ਹਾਸਲ ਕਰਨ ਦੇ ਲਈ ਨਵੇਂ ਤਰੀਕੇ ਦਾ ਇਸਤੇਮਾਲ ਕੀਤਾ। ਬੱਲੇਬਾਜ਼ ਦੇ ਇਸ ਅਨੋਖੇ ਅੰਦਾਜ਼ ਨੇ ਫੈਂਸ ਦਾ ਦਿਲ ਜਿੱਤ ਲਿਆ ਹੈ। ਸੋਸ਼ਲ ਮੀਡੀਆ 'ਤੇ ਬੱਲੇਬਾਜ਼ ਦੇ ਇਸ ਅਨੋਖੇ ਕਾਰਨਾਮੇ ਦੀ ਚਰਚਾ ਖੂਬ ਹੋ ਰਹੀ ਹੈ। ਯੂਰਪੀਅਨ ਕ੍ਰਿਕਟ ਸੀਰੀਜ਼ ਦੇ ਟੀ-20 ਲੀਗ 'ਚ ਪਾਕਸਲੋਨਾ ਸੀ. ਸੀ. ਟੀਮ ਦੇ ਬੱਲੇਬਾਜ਼ ਅਜ਼ੀਮ ਆਜ਼ਮ ਨੇ ਕੈਟਾਲੂਨੀਆ ਟਾਈਗਰਜ਼ ਟੀਮ ਦੇ ਵਿਰੁੱਧ ਮੈਚ 'ਚ ਇਹ ਕਾਰਨਾਮਾ ਕੀਤਾ। ਦਰਅਸਲ ਪਾਕਸਲੋਨਾ ਸੀ. ਸੀ. ਨੂੰ ਜਿੱਤ ਦੇ ਆਖਰੀ ਗੇਂਦ 'ਤੇ 3 ਦੌੜਾਂ ਦੀ ਜ਼ਰੂਰਤ ਸੀ। ਅਜਿਹੇ 'ਚ ਸਟ੍ਰਾਈਕ 'ਤੇ ਬੱਲੇਬਾਜ਼ ਅਦਾਲਤ ਅਲੀ ਨੇ ਆਖਰੀ ਗੇਂਦ 'ਤੇ ਸ਼ਾਟ ਮਾਰਿਆ ਪਰ ਇਕ ਦੌੜ ਹਾਸਲ ਕਰਦੇ ਹਨ। ਉਸ ਦੌਰਾਨ ਫੀਲਡਰ ਗੇਂਦ ਫੜ੍ਹ ਕੇ ਥਰੋਅ ਵਿਕਟਕੀਪਰ ਵੱਲ ਸੁੱਟ ਦਿੰਦਾ ਹੈ। ਅਜਿਹੇ 'ਚ ਸਟ੍ਰਾਈਕਰ ਐਂਡ 'ਤੇ ਪਹੁੰਚੇ ਦੂਜੇ ਨਾਨ ਸਟ੍ਰਾਈਕਰ ਬੱਲੇਬਾਜ਼ ਆਜ਼ੀਮ ਆਜ਼ਮ ਆਪਣੇ ਸਾਥੀ ਬੱਲੇਬਾਜ਼ ਨੂੰ ਫਿਰ ਤੋਂ ਦੌੜ ਕੇ ਵਾਪਸ ਸਟ੍ਰਾਈਕ ਐਂਡ ਵੱਲ ਆਉਣ ਦੇ ਲਈ ਕਹਿੰਦਾ ਹੈ ਪਰ ਉਸ ਸਮੇਂ ਸਟ੍ਰਾਈਕ ਐਂਡ 'ਤੇ ਖੜ੍ਹੇ ਬੱਲੇਬਾਜ਼ ਆਪਣੀ ਕ੍ਰੀਜ਼ ਨੂੰ ਨਹੀਂ ਛੱਡਦਾ ਹੈ। ਵਿਕਟਕੀਪਰ ਇਸ ਇੰਤਜ਼ਾਰ 'ਚ ਰਹਿੰਦਾ ਹੈ ਕਿ ਸਟ੍ਰਾਈਕ 'ਤੇ ਖੜ੍ਹੇ ਬੱਲੇਬਾਜ਼ ਕ੍ਰੀਜ਼ ਛੱਡੇ ਤਾਂ ਸਟੰਪ 'ਤੇ ਗੇਂਦ ਮਾਰ ਕੇ ਮੈਚ ਨੂੰ ਖਤਮ ਕਰ ਦੇਵਾ।


ਨਾਨ ਸਟ੍ਰਾਈਕ ਐਂਡ ਤੋਂ ਬੱਲੇਬਾਜ਼ ਸਟ੍ਰਾਈਕ ਐਂਡ ਵੱਲ ਤੇਜ਼ੀ ਨਾਲ ਵੱਧ ਰਿਹਾ ਹੁੰਦਾ ਹੈ। ਅਜਿਹੇ 'ਚ ਵਿਕਟਕੀਪਰ ਨਾਨ ਸਟ੍ਰਾਈਕ 'ਤੇ ਬੱਲੇਬਾਜ਼ ਨੂੰ ਨਾ ਦੇਖ ਕੇ ਜਲਦੀ ਨਾਲ ਗੇਂਦ ਨੂੰ ਗੇਂਦਬਾਜ਼ ਵੱਲ ਸੁੱਟ ਦਿੰਦਾ ਹੈ। ਅਜਿਹਾ ਹੁੰਦੇ ਹੀ ਸਟ੍ਰਾਈਕ ਐਂਡ 'ਤੇ ਖੜ੍ਹਾ ਬੱਲੇਬਾਜ਼ ਵਿਕਟਕੀਪਰ ਦੇ ਗੇਂਦ ਛੱਡਦੇ ਹੀ ਦੌੜ ਪੈਂਦਾ ਹੈ। ਵਿਕਟਕੀਪਰ ਦੇ ਵਲੋਂ ਸੁੱਟੀ ਗਈ ਗੇਂਦ ਨੂੰ ਗੇਂਦਬਾਜ਼ ਫੜਦਾ ਤੇ ਸਟੰਪ ਵੱਲ ਮਾਰਦਾ ਹੈ ਪਰ ਗੇਂਦ ਸਟੰਪ 'ਤੇ ਨਹੀਂ ਲੱਗਦੀ ਹੈ ਅਤੇ ਸਟ੍ਰਾਈਕ ਐਂਡ ਵੱਲ ਦੌੜ ਰਿਹਾ ਬੱਲੇਬਾਜ਼ ਰਨ ਆਊਟ ਹੋਣ ਤੋਂ ਬਚ ਜਾਂਦਾ ਹੈ। ਇਸ ਅਨੋਖੇ ਤਰੀਕੇ ਨਾਲ ਬੱਲੇਬਾਜ਼ ਮੈਚ ਨੂੰ ਟਾਈ ਕਰਵਾਉਣ 'ਚ ਸਫਲ ਰਹਿੰਦਾ ਹੈ। ਸੋਸ਼ਲ ਮੀਡੀਆ 'ਤੇ ਬੱਲੇਬਾਜ਼ ਦੇ ਇਸ ਅਨੋਖੇ ਕਾਰਨਾਮੇ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।


Gurdeep Singh

Content Editor

Related News