ਬੈਂਕਰ ਪ੍ਰਿਯੰਕਾ ਨੂੰ ਦੇਖਦੇ ਹੀ ਦਿਲ ਦੇ ਬੈਠਾ ਸੀ ਰੈਨਾ
Wednesday, Apr 11, 2018 - 03:24 AM (IST)

ਜਲੰਧਰ— ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦਾ ਦਿਲ ਬੈਂਕਰ ਪ੍ਰਿਯੰਕਾ ਚੌਧਰੀ 'ਤੇ ਉਦੋਂ ਆਇਆ, ਜਦੋਂ ਉਹ ਅਚਾਨਕ ਉਸ ਨੂੰ ਬੈਂਗਲੁਰੂ 'ਚ ਮਿਲਿਆ। ਦਰਅਸਲ, ਪ੍ਰਿਯੰਕਾ ਤੇ ਰੈਨਾ ਇਕ-ਦੂਜੇ ਨੂੰ ਬਚਪਨ ਤੋਂ ਜਾਣਦੇ ਸਨ। ਦੋਵਾਂ ਦੇ ਪਰਿਵਾਰਾਂ 'ਚ ਚੰਗੇ ਸਬੰਧ ਸਨ। ਇਸ ਦੌਰਾਨ ਪ੍ਰਿਯੰਕਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੀਦਰਲੈਂਡ ਦੇ ਐਮਸਟਰਡਮ ਬੈਂਕ 'ਚ ਬੈਂਕਰ ਲੱਗ ਗਈ। ਉਥੇ ਰੈਨਾ ਵੀ ਨਵੇਂ ਘਰ 'ਚ ਸ਼ਿਫਟ ਹੋ ਗਿਆ। ਫਿਰ ਇਕ ਦਿਨ ਦੋਵੇਂ ਬੈਂਗਲੁਰੂ ਵਿਚ ਅਚਾਨਕ ਮਿਲੇ। ਪ੍ਰਿਯੰਕਾ ਦੀ ਖੂਬਸੂਰਤੀ ਦੇਖ ਕੇ ਰੈਨਾ ਉਸ ਨੂੰ ਦਿਲ ਹੀ ਦਿਲ ਪਸੰਦ ਕਰਨ ਲੱਗਾ। ਦੋਵਾਂ ਨੇ ਦੋਸਤੀ ਕੀਤੀ ਤੇ ਫਿਰ ਗੱਲਾਂ ਸ਼ੁਰੂ ਹੋ ਗਈਆਂ। ਗੱਲਾਂ ਮੁਲਾਕਾਤਾਂ 'ਚ ਬਦਲਣ ਵਿਚ ਦੇਰ ਨਹੀਂ ਲੱਗੀ। 2015 'ਚ ਰੈਨਾ ਨੇ ਪ੍ਰਿਯੰਕਾ ਨਾਲ ਵਿਆਹ ਕੀਤਾ। 2016 'ਚ ਉਸ ਦੇ ਘਰ ਬੇਟੀ ਗ੍ਰੇਸੀਆ ਨੇ ਜਨਮ ਲਿਆ।