ਪੰਜਾਬ ਦੇ 2 ਗੱਭਰੂ ਇੰਟਰਨੈੱਟ ਨੂੰ ਹੀ ਕੋਚ ਬਣਾ ਬੈਂਕਾਕ ਤੋਂ ਜਿੱਤ ਲਿਆਏ ਗੋਲਡ

Thursday, Jul 03, 2025 - 03:43 PM (IST)

ਪੰਜਾਬ ਦੇ 2 ਗੱਭਰੂ ਇੰਟਰਨੈੱਟ ਨੂੰ ਹੀ ਕੋਚ ਬਣਾ ਬੈਂਕਾਕ ਤੋਂ ਜਿੱਤ ਲਿਆਏ ਗੋਲਡ

ਗੁਰਦਾਸਪੁਰ(ਵਿਨੋਦ)- ਸਿੱਖਣ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਏ ਤਾਂ ਅਜਿਹੀ ਕੋਈ ਵੀ ਮੰਜ਼ਿਲ ਨਹੀਂ ਜੋ ਹਾਸਲ ਨਾ ਕੀਤੀ ਜਾ ਸਕੇ। ਇਹ ਸਾਬਤ ਕਰ ਦਿੱਤਾ ਹੈ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਜਿਹੜੇ ਬਿਨਾਂ ਕਿਸੇ ਕੋਚ ਤੋਂ ਕੋਚਿੰਗ ਲਏ ਪਾਵਰ ਲਿਫਟਿੰਗ ਵਿਚ ਬੈਂਕਾਕ ਤੋਂ ਅੰਡਰ 17 ਉਮਰ ਵਰਗ ਵਿਚ ਵੱਖ-ਵੱਖ ਗੋਲਡ ਮੈਡਲ ਜਿੱਤ ਲਿਆਏ ਹਨ ।

ਇਹ ਵੀ ਪੜ੍ਹੋਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

ਗੁਰਦਾਸਪੁਰ ਪਰਤਣ ’ਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਪਿੰਡ ਵਾਲਿਆਂ ਵੱਲੋਂ ਜਹਾਜ਼ ਚੌਂਕ ਵਿਖੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਹੁਨਰਪ੍ਰੀਤ ਸਿੰਘ ਜੋ ਪਿੰਡ ਚੌੜਾ ਕਲਾਂ ਦਾ ਰਹਿਣ ਵਾਲਾ ਹੈ ਤੇ ਤਰੁਨਪ੍ਰੀਤ ਸਿੰਘ ਜੋ ਅਲੂਣਾ ਦਾ ਰਹਿਣ ਵਾਲਾ ਹੈ ਇਕੋ ਜਿਮ ’ਚ ਪ੍ਰੈਕਟਿਸ ਕਰਦੇ ਹਨ ਅਤੇ ਉਨ੍ਹਾਂ ਨੇ ਇਹ ਮੁਕਾਮ ਬਿਨਾਂ ਕਿਸੇ ਕੋਚ ਤੋਂ ਪ੍ਰੋਫੈਸ਼ਨਲ ਟ੍ਰੇਨਿੰਗ ਲਏ ਹਾਸਲ ਕੀਤਾ ਹੈ ਕਿਉਂਕਿ ਪਾਵਰ ਲਿਫਟਿੰਗ ਦਾ ਪ੍ਰੋਫੈਸ਼ਨਲ ਕੋਚ ਆਲੇ-ਦੁਆਲੇ ਦੇ ਕਿਸੇ ਸ਼ਹਿਰ ’ਚ ਮੁਹੱਈਆ ਨਹੀਂ ਹੈ।

ਇਹ ਵੀ ਪੜ੍ਹੋਸ਼੍ਰੀ ਦੁਰਗਿਆਣਾ ਮੰਦਰ ਵਿਖੇ ਮਾਡਲ ਬੀਬੀ ਨੂੰ ਵੀਡੀਓ ਬਣਾਉਣੀ ਪੈ ਗਈ ਮਹਿੰਗੀ, ਹੋ ਗਈ ਕਾਰਵਾਈ

ਅਜਿਹੇ ਵਿਚ ਉਨ੍ਹਾਂ ਨੇ ਇੰਟਰਨੈਟ ਤੇ ਡਾਈਟ ਅਤੇ ਸੈਡਿਊਲ ਨੂੰ ਫਾਲੋ ਕਰ ਕੇ ਆਪਣੇ ਆਪ ਨੂੰ ਇਸ ਕਾਬਲ ਬਣਾਇਆ ਕਿ ਹੁਨਰਪ੍ਰੀਤ ਨੇ 75 ਕਿਲੋ ਗ੍ਰਾਮ ਭਾਰ ਵਰਗ ਅਤੇ ਤਰਨਪ੍ਰੀਤ ਨੇ 67 ਕਿਲੋ ਭਾਰ ਵਰਗ ਵਿਚ ਅੰਤਰਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ।

PunjabKesari

ਇਹ ਵੀ ਪੜ੍ਹੋ-  ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ ਪ੍ਰੇਸ਼ਾਨੀਆਂ ਦੇ ਰੋੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News