ਦੱਖਣੀ ਅਫਰੀਕਾ ਦੇ ਇਸ ਕ੍ਰਿਕਟਰ ਦੇ ਸਿਰ ''ਤੇ ਲੱਗੀ ਗੇਂਦ, ਹਸਪਤਾਲ ''ਚ ਦਾਖਲ

05/29/2017 6:05:59 PM

ਨਾਰਥਮਪਟਨ— ਦੱਖਣੀ ਅਫਰੀਕਾ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਰਿਚਰਡ ਲੇਵੀ ਨੂੰ ਕਾਊਂਟੀ ਕ੍ਰਿਕਟ ਦੇ ਇਕ ਮੈਚ ਦੇ ਦੌਰਾਨ ਸਿਰ 'ਤੇ ਸੱਟ ਲੱਗਣ ਦੇ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ। 
ਲੇਵੀ ਨੂੰ ਉਸ ਸਮੇਂ ਸੱਟ ਲੱਗੀ ਜਦੋਂ ਉਹ ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ ਦੋ 'ਚ ਵੋਰਸੇਸਟਰਸ਼ਾਇਰ ਖਿਲਾਫ ਦੂਜੀ ਪਾਰੀ 'ਚ 28 ਦੌੜਾਂ 'ਤੇ ਖੇਡ ਰਹੇ ਸਨ। ਲੇਵੀ ਦੇ ਹੈਲਮੇਟ 'ਤੇ ਗੇਂਦ ਲੱਗਣ ਦੇ ਬਾਅਦ ਉਹ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। 29 ਸਾਲਾ ਲੇਵੀ ਨੇ ਦੱਖਣੀ ਅਫਰੀਕਾ ਦੇ ਲਈ 13 ਟਵੰਟੀ-20 ਕੌਮਾਂਤਰੀ ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ ਇਕ ਸੈਂਕੜਾ ਅਤੇ ਇਕ ਅਰਧ ਸੈਂਕੜੇ ਦੇ ਨਾਲ 236 ਦੌੜਾਂ ਬਣਾਈਆਂ ਹਨ।


Related News