15 ਅਗਸਤ ਨੂੰ ਹੋਵੇਗੀ ਪ੍ਰੋ-ਕਬੱਡੀ ਲੀਗ ਲਈ ਖਿਡਾਰੀਆਂ ਦੀ ਨਿਲਾਮੀ

Friday, Jul 26, 2024 - 10:50 AM (IST)

ਮੁੰਬਈ– ਮੁੰਬਈ ’ਚ ਹੋਣ ਵਾਲੀ ਪ੍ਰੋ-ਕਬੱਡੀ ਲੀਗ (ਪੀ. ਕੇ. ਐੱਲ.) ਸੀਜ਼ਨ-11 ਲਈ ਖਿਡਾਰੀਆਂ ਦੀ ਨਿਲਾਮੀ 15 ਅਤੇ 16 ਅਗਸਤ ਨੂੰ ਹੋਵੇਗੀ। ਲੀਗ ਦੇ ਆਯੋਜਕ ਮਸ਼ਾਲ ਸਪੋਰਟਸ ਅਨੁਸਾਰ ਨਵੇਂ ਸੀਜ਼ਨ ਲਈ ਇਕ ਨਵਾਂ ਲੋਗੋ ਵੀ ਜਾਰੀ ਕੀਤਾ ਗਿਆ ਹੈ। ਲੋਕਾਂ ’ਚ ਕੇਸਰੀਆ ਅਤੇ ਹਰਾ ਰੰਗ ਭਾਰਤੀ ਤਿਰੰਗੇ ਦਾ ਪ੍ਰਤੀਕ ਹੈ ਅਤੇ ਇਹ ਕਬੱਡੀ ਨੂੰ ਦੇਸ਼ ਦੀ ਮਾਣਮੱਤੀ ਖੇਡ ਦੇ ਰੂਪ ’ਚ ਦਰਸਾਉਂਦਾ ਹੈ।
ਪ੍ਰੋ-ਕਬੱਡੀ ਲੀਗ ਦੇ ਲੀਗ ਕਮਿਸ਼ਨਰ ਅਨੁਪਮ ਗੋਸਵਾਮੀ ਨੇ ਕਿਹਾ,‘ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪ੍ਰੋ-ਕਬੱਡੀ ਸੀਜ਼ਨ-11 ਲਈ ਖਿਡਾਰੀਆਂ ਦੀ ਨਿਲਾਮੀ ਇਸ ਸਾਲ ਆਜ਼ਾਦੀ ਦਿਹਾੜੇ ’ਤੇ ਹੋ ਰਹੀ ਹੈ। ਕਬੱਡੀ ਕਈ ਸੌ ਸਦੀਆਂ ਤੋਂ ਭਾਰਤ ਦੀ ਮਸ਼ਹੂਰ ਅਤੇ ਮਨਪਸੰਦ ਖੇਡ ਰਹੀ ਹੈ ਅਤੇ ਹੁਣ ਇਹ ਪ੍ਰੋ-ਕਬੱਡੀ ਲੀਗ ਦੇ ਰੂਪ ’ਚ ਵਿਸ਼ਵ ਪੱਧਰੀ ਖੇਡਾਂ ਦੇ ਤੌਰ ’ਤੇ ਆਪਣੀ ਜਗ੍ਹਾ ਬਣਾ ਰਹੀ ਹੈ।
2 ਦਸੰਬਰ 2023 ਤੋਂ ਇਕ ਮਾਰਚ 2024 ਤੱਕ ਪ੍ਰੋ-ਕਬੱਡੀ ਲੀਗ ਦੇ 10ਵੇਂ ਸੀਜ਼ਨ ਦਾ ਸਫਲਤਾ ਨਾਲ ਆਯੋਜਨ ਕਰਨ ਤੋਂ ਬਾਅਦ ਇਹ ਲੀਗ 10 ਸੀਜ਼ਨ ਪੂਰੇ ਕਰਨ ਵਾਲੀ ਭਾਰਤ ਦੀ ਦੂਜੀ ਖੇਡ ਲੀਗ ਬਣ ਗਈ ਹੈ। ਪ੍ਰੋ-ਕਬੱਡੀ ਲੀਗ ’ਚ ਆਪਣੇ ਕਈ ਖਿਡਾਰੀਆਂ ਦੀ ਹਿੱਸੇਦਾਰੀ ਦੇਖਣ ਤੋਂ ਬਾਅਦ ਕਈ ਕਬੱਡੀ ਖੇਡਣ ਵਾਲੇ ਦੇਸ਼ਾਂ ਨੇ ਵੀ ਆਪਣੇ ਘਰੇਲੂ ਕਬੱਡੀ ਪ੍ਰੋਗਰਾਮ ਨੂੰ ਮਜ਼ਬੂਤ ਕੀਤਾ ਹੈ।


Aarti dhillon

Content Editor

Related News