ਅਫਰੀਕੀ ਨੇਸ਼ਨਸ ਕੱਪ ਦਾ ਮਸਕਟ ''ਟੁਟ'' ਜਾਰੀ
Monday, May 20, 2019 - 10:32 PM (IST)

ਕਾਹਿਰਾ— ਮਿਸਰ ਨੇ ਅਗਲੇ ਮਹੀਨੇ ਹੋਣ ਵਾਲੇ ਅਫਰੀਕੀ ਕੱਪ ਨੇਸ਼ਨਸ ਫੁੱਟਬਾਲ ਟੂਰਨਾਮੈਂਟ (ਐੱਫ ਕਾਨ) ਲਈ ਆਪਣਾ ਮਸਕਟ ਜਾਰੀ ਕਰ ਦਿੱਤਾ ਹੈ, ਜਿਸ ਨੂੰ 'ਟੁਟ' ਦਾ ਨਾਂ ਦਿੱਤਾ ਗਿਆ ਹੈ, ਜਿਹੜਾ ਮਿਸਰ ਦੇ ਇਤਿਹਾਸ ਦੀ ਝਲਕ ਦਿਖਾਉਂਦਾ ਹੈ। ਮਿਸਰ ਫੁੱਟਬਾਲ ਸੰਘ ਨੇ ਅਫਰੀਕੀ ਨੇਸ਼ਨਸ ਕੱਪ ਲਈ ਆਪਣੇ ਮਸਕਟ ਨੂੰ ਜਾਰੀ ਕੀਤਾ, ਜਿਸ ਵਿਚ ਇਕ ਬੱਚੇ ਨੇ ਪ੍ਰਾਚੀਨ ਕਾਲ ਵਿਚ ਮਿਸਰ ਦੇ ਰਾਜਿਆਂ ਦਾ ਪ੍ਰੰਪਰਿਕ ਫੇਰੋ ਸਿਰ 'ਤੇ ਪਹਿਨਿਆ ਹੋਇਆ ਹੈ। ਇਸ ਮਸਕਟ ਨਾਲ ਲਿਖਿਆ ਗਿਆ, ''ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਇਹ ਇੱਥੇ ਪਹੁੰਚ ਗਿਆ। ਐੱਫ ਕਾਨ 2019 ਦਾ ਮੇਜ਼ਬਾਨ ਦੇਸ਼ ਨੂੰ ਹੈਲੋ।''