ਇਹ ਹਨ ਉਹ 5 ਭਾਰਤੀ ਬੱਲੇਬਾਜ਼ ਜਿਨ੍ਹਾਂ ਨੇ ਆਸਟਰੇਲੀਆ ਖਿਲਾਫ ਵਨ ਡੇ ''ਚ ਲਗਾਏ ਹਨ ਸਭ ਤੋਂ ਜ਼ਿਆਦਾ ਛੱਕੇ

Friday, Sep 22, 2017 - 06:26 PM (IST)

ਇਹ ਹਨ ਉਹ 5 ਭਾਰਤੀ ਬੱਲੇਬਾਜ਼ ਜਿਨ੍ਹਾਂ ਨੇ ਆਸਟਰੇਲੀਆ ਖਿਲਾਫ ਵਨ ਡੇ ''ਚ ਲਗਾਏ ਹਨ ਸਭ ਤੋਂ ਜ਼ਿਆਦਾ ਛੱਕੇ

ਨਵੀਂ ਦਿੱਲੀ— ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਟੀਮ ਦੇ ਨਾਲ  ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਖੇਡ ਰਹੀ ਹੈ। ਭਾਰਤ ਨੇ ਸੀਰੀਜ਼ 'ਚ 2-0 ਨਾਲ ਬੜਤ ਬਣਾ ਲਈ ਹੈ। ਭਾਰਤੀ ਟੀਮ ਦੇ ਕਈ ਬੱਲੇਬਾਜ਼ ਇਸ ਤਰ੍ਹਾਂ ਦੇ ਹਨ ਜੋਂ ਆਪਣੀ ਬਿਹਤਰੀਨ ਬੱਲੇਬਾਜ਼ੀ ਦੇ ਕਾਰਨ ਜਾਣੇ ਜਾਂਦੇ ਹਨ। ਜਿਸ ਤਰ੍ਹਾਂ ਕਿ ਹਾਰਦਿਕ ਪੰਡਯਾ ਜਿਸ ਨੇ ਪਹਿਲੇ ਵਨ ਡੇ ਮੈਚ 'ਚ ਕਾਫੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅੱਜ ਅਸੀਂ ਤੁਹਾਨੂੰ ਇਸ ਅਜਿਹੇ ਪੰਜ ਭਾਰਤੀ ਬੱਲੇਬਾਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਆਸਟਰੇਲੀਆ ਖਿਲਾਫ ਲਗਾਏ ਹਨ ਸਭ ਤੋਂ ਜ਼ਿਆਦਾ ਛੱਕੇ।
ਰੋਹਿਤ ਸ਼ਰਮਾ
ਇਸ ਲਿਸਟ 'ਚ ਸਭ ਤੋਂ ਉੱਪਰ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਹੈ। ਰੋਹਿਤ ਸ਼ਰਮਾ ਭਾਰਤ ਦਾ ਇਕ ਮਹਾਨ ਬੱਲੇਬਾਜ਼ ਹੈ। ਉਸ ਨੂੰ ਸਾਰੀ ਦੁਨੀਆ 'ਚ ਹਿੱਟ ਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰੋਹਿਤ ਨੇ ਆਸਟਰੇਲੀਆ ਖਿਲਾਫ 25 ਵਨ ਡੇ ਮੈਚਾਂ 'ਚ 44 ਛੱਕੇ ਲਗਾਏ ਹਨ।
PunjabKesari
ਸਚਿਨ ਤੇਂਦੁਲਕਰ
ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਆਪਣੇ ਸਮੇਂ ਦੇ ਮਹਾਨ ਬੱਲੇਬਾਜ਼ ਰਹੇ ਹਨ। ਉਸ ਨੇ ਆਪਣੀ ਬੱਲੇਬਾਜ਼ ਨਾਲ ਕਈ ਗੇਂਦਬਾਜ਼ਾਂ ਦੇ ਦਿਲਾਂ 'ਚ ਆਪਣਾ ਡਰ ਪੈਦਾ ਕੀਤਾ ਹੈ। ਆਸਟਰੇਲੀਆ ਦੇ ਖਿਲਾਫ ਸਚਿਨ ਦਾ ਬੱਲਾ ਹਮੇਸ਼ਾ ਹੀ ਚੱਲਦਾ ਸੀ. ਉਸ ਨੇ ਕੰਗਾਰੂਆਂ ਦੇ ਖਿਲਾਫ 71 ਵਨ ਡੇ ਮੈਚਾਂ 'ਚ 35 ਛੱਕੇ ਲਗਾਏ।
PunjabKesari
ਮਹਿੰਦਰ ਸਿੰਘ ਧੋਨੀ
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਭਾਰਤ ਦੇ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹੈ। ਉਹ ਹਮੇਸ਼ਾ ਸਮਝਦਾਰੀ ਨਾਲ ਬੱਲੇਬਾਜ਼ ਕਰਦਾ ਹੋਇਆ ਨਜ਼ਰ ਆਉਦਾ ਹੈ। ਉਹ ਆਪਣੀ ਬੱਲੇਬਾਜ਼ ਦੇ ਨਾਲ ਨਾਲ ਦੁਨੀਆ ਦੇ ਬਿਹਤਰੀਨ ਵਿਕਟਕੀਪਰਾਂ 'ਚ ਗਿਣੇ ਜਾਂਦੇ ਹਨ। ਉਸ ਨੇ ਆਸਟਰੇਲੀਆ ਖਿਲਾਫ 45 ਵਨ ਡੇ ਮੈਚਾਂ 'ਚ 26 ਛੱਕੇ ਲਗਾਏ ਹਨ।
PunjabKesari
ਯੁਵਰਾਜ ਸਿੰਘ
ਇਸ ਲਿਸਟ 'ਚ ਚੌਥੇ ਨੰਬਰ 'ਤੇ ਭਾਰਤ ਟੀਮ ਦੇ ਸਿਸਕਰ ਕਿੰਗ ਯੁਵਰਾਜ ਸਿੰਘ ਹਨ। ਉਹ ਆਪਣੀ ਵਿਸਫੋਟਕ ਬੱਲੇਬਾਜ਼ੀ ਕਰਨ ਦੇ ਲਈ ਜਾਣੇ ਜਾਂਦੇ ਹਨ। ਇਕ ਓਵਰ 'ਚ 6 ਗੇਂਦਾਂ 'ਤੇ 6 ਛੱਕੇ ਲਗਾਉਣ ਦਾ ਰਿਕਾਰਡ ਵੀ ਯੁਵਰਾਜ ਸਿੰਘ ਦੇ ਨਾਂ ਹੈ। ਯੁਵਰਾਜ ਨੇ ਆਸਟਰੇਲੀਆ ਖਿਲਾਫ 41 ਮੈਚਾਂ 'ਚ 16 ਛੱਕੇ ਲਗਾਏ ਹਨ। 
PunjabKesari
ਵਿਰਾਟ ਕੋਹਲੀ
ਭਾਰਤ ਟੀਮ ਦੇ ਕਪਤਾਨ ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਹੈ। ਉਸ ਦੇ ਨਾਂ ਕਈ ਵੱਡੇ ਰਿਕਾਰਡ ਦਰਜ਼ ਹਨ। ਕੋਹਲੀ ਨੇ ਹਮੇਸ਼ਾ ਗੇਂਦਬਾਜ਼ਾਂ ਦੇ ਦਿਲਾਂ 'ਚ ਆਪਣਾ ਡਰ ਪੈਦਾ ਕਰ ਕੇ ਰੱਖਿਆ ਹੈ। ਵਿਰਾਟ ਨੇ ਹੁਣ ਤੱਕ ਆਸਟਰੇਲੀਆ ਖਿਲਾਫ ਖੇਡੇ 25 ਵਨ ਡੇ ਮੈਚਾਂ 'ਚ 13 ਛੱਕੇ ਲਗਾਏ ਹਨ।

PunjabKesari


Related News