ਬੀਜਿੰਗ ''ਚ ਹੋਵੇਗੀ 2027 ਦੀ ਟ੍ਰੈਕ ਐਂਡ ਫੀਲਡ ਵਿਸ਼ਵ ਚੈਂਪੀਅਨਸ਼ਿਪ

Thursday, Feb 29, 2024 - 12:59 PM (IST)

ਬੀਜਿੰਗ ''ਚ ਹੋਵੇਗੀ 2027 ਦੀ ਟ੍ਰੈਕ ਐਂਡ ਫੀਲਡ ਵਿਸ਼ਵ ਚੈਂਪੀਅਨਸ਼ਿਪ

ਮੋਨਾਕੋ, (ਭਾਸ਼ਾ) : ਟ੍ਰੈਕ ਐਂਡ ਫੀਲਡ ਵਿਸ਼ਵ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਬੀਜਿੰਗ ਨੂੰ ਸੌਂਪ ਦਿੱਤੀ ਗਈ ਹੈ। ਵਿਸ਼ਵ ਅਥਲੈਟਿਕਸ ਕੌਂਸਲ ਨੇ ਇਹ ਫੈਸਲਾ ਲਿਆ ਹੈ। ਪਹਿਲਾਂ ਇਹ ਚੈਂਪੀਅਨਸ਼ਿਪ ਰੋਮ, ਇਟਲੀ ਵਿਚ ਹੋਣੀ ਸੀ ਪਰ ਸਰਕਾਰ ਨੇ ਮੇਜ਼ਬਾਨੀ ਲਈ ਲੋੜੀਂਦੇ 92 ਮਿਲੀਅਨ ਡਾਲਰ ਦੀ ਗਰੰਟੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਮੇਜ਼ਬਾਨੀ ਚੀਨ ਨੂੰ ਸੌਂਪ ਦਿੱਤੀ ਗਈ। ਅਗਲੇ ਸਾਲ ਚੀਨ ਦੇ ਨਾਨਜਿੰਗ ਵਿੱਚ ਵਿਸ਼ਵ ਇਨਡੋਰ ਚੈਂਪੀਅਨਸ਼ਿਪ ਵੀ ਹੋਣੀ ਹੈ। 2008 ਵਿੱਚ ਚੀਨ ਵਿੱਚ ਓਲੰਪਿਕ ਅਤੇ 2022 ਵਿੱਚ ਸਰਦ ਰੁੱਤ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ ਸੀ। ਵਿਸ਼ਵ ਚੈਂਪੀਅਨਸ਼ਿਪ 2025 ਦਾ ਆਯੋਜਨ ਟੋਕੀਓ ਵਿੱਚ ਕੀਤਾ ਜਾਵੇਗਾ। 


author

Tarsem Singh

Content Editor

Related News