ਬਾਕਸਿੰਗ-ਡੇ ’ਤੇ ਸ਼ੁਰੂ ਹੋਣ ਵਾਲੇ ਤਿੰਨ ਟੈਸਟਾਂ ਨਾਲ ਤੈਅ ਹੋਵੇਗੀ ਟੈਸਟ ਚੈਂਪੀਅਨਸ਼ਿਪ ਦੀ ਦਿਸ਼ਾ
Saturday, Dec 26, 2020 - 02:33 AM (IST)
ਦੁਬਈ- ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਹੋੜ ਲਈ ਸ਼ਨੀਵਾਰ ਤੋਂ ਬਾਕਸਿੰਗ-ਡੇ ’ਤੇ ਸ਼ੁਰੂ ਹੋ ਰਹੇ ਤਿੰਨ ਟੈਸਟਾਂ ਨਾਲ ਇਸ ਚੈਂਪੀਅਨਸ਼ਿਪ ਦੀ ਦਿਸ਼ਾ ਤੈਅ ਹੋਵੇਗੀ। ਭਾਰਤ ਅਤੇ ਆਸਟਰੇਲੀਆ ਮੈਲਬੋਰਨ ’ਚ ਦੂਜੇ ਟੈਸਟ ’ਚ ਉਤਰਨਗੇ ਜਦਕਿ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਸੇਂਚੁਰੀਅਨ ਪਾਰਕ ’ਚ ਪਹਿਲੇ ਟੈਸਟ ’ਚ ਅਤੇ ਨਿਊਜ਼ੀਲੈਂਡ ਤੇ ਪਾਕਿਸਤਾਨ ਬੇ ਓਵਲ ’ਚ ਪਹਿਲਾ ਟੈਸਟ ਖੇਡਣਗੇ। ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਚਾਰ ਟੈਸਟਾਂ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਦੇ ਵਿਚਾਲੇ 2 ਟੈਸਟਾਂ, ਨਿਊਜ਼ੀਲੈਂਡ ਤੇ ਪਾਕਿਸਤਾਨ ਦੇ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਹੈ। ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ’ਚ ਫੀਸਦੀ ਅੰਕਾਂ ਦੇ ਆਧਾਰ ’ਤੇ ਆਸਟਰੇਲੀਆ ਪਹਿਲੇ ਸਥਾਨ ’ਤੇ ਹੈ।
ਆਸਟਰੇਲੀਆ ਦੇ 0.835 ਫੀਸਦੀ ਅੰਕ ਹੈ। ਭਾਰਤ ਆਪਣੀ 5ਵੀਂ ਸੀਰੀਜ਼ ਖੇਡ ਰਿਹਾ ਹੈ ਅਤੇ ਉਹ 0.705 ਫੀਸਦੀ ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਹੈ। ਪਹਿਲਾ ਟੈਸਟ ਮੈਚ ਹਾਰਨ ਕਾਰਨ ਭਾਰਤ ’ਤੇ ਜ਼ਿਆਦਾ ਅੰਕ ਗੁਆਉਣ ਦਾ ਖਤਰਾ ਹੈ। ਭਾਰਤ ਨੂੰ ਫਾਈਨਲ ਦੀ ਹੋੜ ’ਚ ਬਣੇ ਰਹਿਣ ਲਈ ਘੱਟ ਤੋਂ ਘੱਟ ਦੋ ਟੈਸਟ ਮੈਚ ਡਰਾਅ ਕਰਨੇ ਹੋਣਗੇ। ਆਸਟਰੇਲੀਆ ਤੋਂ 0-4 ਦੀ ਹਾਰ ਨਾਲ ਭਾਰਤ ਦੀ ਫਾਈਨਲ ’ਚ ਪਹੁੰਚਣ ਦੀ ਸੰਭਾਵਨਾਵਾਂ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ।
ਨਿਊਜ਼ੀਲੈਂਡ ਨੇ ਹਾਲ ’ਚ ਵੈਸਟਇੰਡੀਜ਼ ਦੀ ਟੀਮ ਨੂੰ 2-0 ਨਾਲ ਹਰਾਇਆ ਸੀ ਤੇ ਉਹ ਫਾਈਨਲ ਦੇ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਦਾ ਜਾ ਰਿਹਾ ਹੈ। ਨਿਊਜ਼ੀਲੈਂਡ ਇਸ ਸਮੇਂ 0.625 ਫੀਸਦੀ ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹੈ ਅਤੇ ਪਾਕਿਸਤਾਨ ਨੂੰ 2-0 ਨਾਲ ਹਰਾਉਣ ਦੀ ਸਥਿਤੀ ’ਚ ਉਹ 0.700 ਫੀਸਦੀ ਅੰਕਾਂ ’ਤੇ ਪਹੁੰਚ ਗਿਆ। ਜੇਕਰ ਨਿਊਜ਼ੀਲੈਂਡ ਦੀ ਸੀਰੀਜ਼ 1-1 ਨਾਲ ਡਰਾਅ ਰਹਿੰਦੀ ਹੈ ਤਾਂ ਉਸਦੇ 0.600 ਫੀਸਦੀ ਅੰਕ ਰਹਿਣਗੇ ਅਤੇ 0-2 ਨਾਲ ਹਾਰ ਦੀ ਸਥਿਤੀ ’ਚ ਉਸਦੇ 0.500 ਫੀਸਦੀ ਅੰਕ ਰਹਿਣਗੇ। ਪਾਕਿਸਤਾਨ ਦੇ ਇਸ ਸਮੇਂ ’ਚ 0.395 ਅੰਕ ਹਨ ਤੇ ਉਹ 0.529 ਅੰਕਾਂ ਤੱਕ ਪਹੁੰਚ ਸਕਦਾ ਹੈ। ਸ਼੍ਰੀਲੰਕਾ ਦੇ 0.333 ਫੀਸਦੀ ਅੰਕ ਹਨ ਅਤੇ ਦੱਖਣੀ ਅਫਰੀਕਾ 0.100 ਫੀਸਦੀ ਅੰਕ ਹਨ। ਦੱਖਣੀ ਅਫਰੀਕਾ ਨੂੰ ਆਪਣੀ ਪਿਛਲੀ 2 ਸੀਰੀਜ਼ ’ਚ ਇੰਗਲੈਂਡ ਤੋਂ 1-3 ਨਾਲ ਅਤੇ ਭਾਰਤ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼੍ਰੀਲੰਕਾ ਨੂੰ ਪਾਕਿਸਤਾਨ ਤੋਂ 0-1 ਨਾਲ ਹਰਾਇਆ ਸੀ, ਨਿਊਜ਼ੀਲੈਂਡ ਦੇ ਨਾਲ ਉਸਦੀ ਸੀਰੀਜ਼ 1-1 ਨਾਲ ਡਰਾਅ ਰਹੀ ਸੀ। ਸ਼੍ਰੀਲੰਕਾ ਜੇਕਰ ਦੱਖਣੀ ਅਫਰੀਕਾ ਤੋਂ 2-0 ਨਾਲ ਜਿੱਤਦਾ ਹੈ ਤਾਂ ਉਹ 0.555 ਫੀਸਦੀ ਅੰਕਾਂ ਤੱਕ ਪਹੁੰਚ ਸਕਦਾ ਹੈ ਤੇ ਇਸੇ ਅੰਤਰ ਨਾਲ ਹਾਰਨ ਦੀ ਸਿਥਤੀ ’ਚ 0.222 ਫੀਸਦੀ ਅੰਕ ਹੋ ਸਕਦੇ ਹਨ। ਇਸ ਸੂਚੀ ’ਚ ਇੰਗਲੈਂਡ 0.608 ਅੰਕਾਂ ਦੇ ਨਾਲ ਚੌਥੇ ਸਥਾਨ ’ਤੇ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।