ਟੀਮ ਇੰਡੀਆ ਦੇ ਕ੍ਰਿਕਟਰਾਂ ਨਾਲ ਵਾਪਰਿਆ ਭਿਆਨਕ ਹਾਦਸਾ, ਚਲਦੀ ਕਾਰ ਨੂੰ ਲੱਗੀ ਅੱਗ, ਛਾਲਾਂ ਮਾਰ ਮਸਾਂ ਬਚਾਈ ਜਾਨ
Monday, Dec 22, 2025 - 11:39 AM (IST)
ਸਪੋਰਟਸ ਡੈਸਕ- ਦੇਹਰਾਦੂਨ ਦੀਆਂ ਸੜਕਾਂ 'ਤੇ ਐਤਵਾਰ ਸ਼ਾਮ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਅੰਡਰ-23 ਕ੍ਰਿਕਟ ਖਿਡਾਰੀਆਂ ਨਾਲ ਭਰੀ ਇੱਕ ਕਾਰ ਅਚਾਨਕ ਅੱਗ ਦੀ ਚਪੇਟ ਵਿੱਚ ਆ ਗਈ। ਇਹ ਘਟਨਾ ਰਿਸਪਨਾ ਪੁਲ ਦੇ ਕੋਲ ਵਾਪਰੀ, ਜਿੱਥੇ ਹਲਦਵਾਨੀ ਦੇ ਪੰਜ ਨੌਜਵਾਨ ਕ੍ਰਿਕਟਰ ਮੈਚ ਖੇਡ ਕੇ ਵਾਪਸ ਪਰਤ ਰਹੇ ਸਨ।
ਜਦੋਂ ਕਾਰ ਰੈੱਡ ਲਾਈਟ 'ਤੇ ਰੁਕੀ, ਤਾਂ ਪਿਛਲੇ ਹਿੱਸੇ ਤੋਂ ਧੂੰਆਂ ਨਿਕਲਦਾ ਦੇਖ ਕੇ ਇੱਕ ਰੇਹੜੀ ਵਾਲੇ ਨੇ ਖਿਡਾਰੀਆਂ ਨੂੰ ਸੁਚੇਤ ਕੀਤਾ। ਇਸ ਤੋਂ ਬਾਅਦ ਅਟਲ ਪਲੇੜੀਆ, ਪ੍ਰਦੀਪ ਦੇਵਲੀ, ਨੀਵ ਬਗੜਵਾਲ, ਆਕਾਸ਼ ਅਤੇ ਪਰਿਤੋਸ਼—ਤੁਰੰਤ ਕਾਰ ਵਿਚੋਂ ਛਾਲਾਂ ਮਾਰ ਕੇ ਬਾਹਰ ਨਿਕਲ ਆਏ। ਕੁਝ ਹੀ ਸਕਿੰਟਾਂ ਵਿੱਚ ਕਾਰ ਅੱਗ ਦੇ ਗੋਲੇ ਵਿੱਚ ਬਦਲ ਗਈ ਅਤੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਕਾਬੂ ਪਾਇਆ।
