ਕ੍ਰਾਫੋਰਡ ਨੇ ਕਾਵਾਲੀਆਸਕਸ ਨੂੰ ਨਾਕਆਊਟ ਕਰਕੇ WBO ਖਿਤਾਬ ਬਰਕਰਾਰ ਰਖਿਆ
Sunday, Dec 15, 2019 - 02:40 PM (IST)

ਲਾਸ ਏਂਜਲਸ— ਟੇਰੇਂਸ ਕ੍ਰਾਫੋਰਡ ਨੇ ਹੌਲੀ ਸ਼ੁਰੂਆਤ ਤੋਂ ਉਭਰਦੇ ਹੋਏ ਇੱਥੇ ਮੈਡੀਸਨ ਸਕੁਆਇਰ ਗਾਰਡਨਸ 'ਚ ਸਾਬਕਾ ਓਲੰਪੀਅਨ ਮੁੱਕੇਬਾਜ਼ ਇਗੀਦਿਜਸ ਕਾਵਾਲਿਆਸਕਸ ਨੂੰ ਨੌਵੇਂ ਦੌਰ 'ਚ ਨਾਕਆਊਟ ਕਰਕੇ ਆਪਣਾ ਡਬਲਿਊ. ਬੀ. ਓ. ਵੇਲਟਰਵੇਟ ਖਿਤਾਬ ਬਰਕਰਾਰ ਰਖਿਆ ਹੈ। ਕ੍ਰਾਫੋਰਡ ਦੀ 36 ਮੁਕਾਬਲਿਆਂ 'ਚ ਇਹ 36ਵੀਂ ਜਿੱਤ ਹੈ ਜਿਸ 'ਚ 27 ਨਾਕਆਊਟ ਸ਼ਾਮਲ ਹਨ। ਇਹ ਸਟਾਰ ਮੁੱਕੇਬਾਜ਼ ਤੀਜੇ ਦੌਰ 'ਚ ਜੂਝ ਰਿਹਾ ਸੀ ਪਰ ਆਖਰਕਾਰ ਲੈਅ ਹਾਸਲ ਕਰਕੇ ਜਿੱਤ ਦਰਜ ਕਰਨ 'ਚ ਸਫਲ ਰਿਹਾ।
ਅਮਰੀਕਾ ਦੇ ਪੇਸ਼ੇਵਰ ਮੁੱਕੇਬਾਜ਼ ਕ੍ਰਾਫੋਰਡ ਨੇ ਲਿਥੁਆਨੀਆ ਦੇ ਮੁੱਕੇਬਾਜ਼ ਨੂੰ ਸਤਵੇਂ ਦੌਰ 'ਚ ਇਕ ਵਾਰ ਜਦਕਿ ਨੌਵੇਂ ਦੌਰ 'ਚ ਦੋ ਵਾਰ ਕੋਰਟ 'ਤੇ ਢਹਿ-ਢੇਰੀ ਕੀਤਾ। ਕ੍ਰਾਫੋਰਡ ਨੇ ਜਦੋਂ 9ਵੇਂ ਦੌਰ 'ਚ ਤੀਜੀ ਅਤੇ ਆਖਰੀ ਵਾਰ ਕਾਵਾਲਿਆਸਕਸ ਨੂੰ ਕੋਰਟ 'ਤੇ ਡਿਗਾਇਆ ਤਾਂ ਰੈਫਰੀ ਨੇ ਮੁਕਾਬਲਾ ਰੋਕ ਕੇ ਅਮਰੀਕੀ ਮੁੱਕੇਬਾਜ਼ ਨੂੰ ਜੇਤੂ ਐਲਾਨ ਕੀਤਾ। ਕਾਵਾਲੀਆਸਕਸ 2008 ਅਤੇ 2012 ਓਲੰਪਿਕ 'ਚ ਸ਼ਿਰਕਤ ਕਰ ਚੁੱਕੇ ਹਨ। ਉਨ੍ਹਾਂ ਦੀ ਇਹ ਪਹਿਲੀ ਹਾਰ ਹੈ। ਉਨ੍ਹਾਂ ਨੇ ਹੁਣ ਤਕ 23 ਮੁਕਾਬਲੇ ਲੜੇ ਜਿਸ 'ਚੋਂ 21 'ਚ ਉਨ੍ਹਾਂ ਨੂੰ ਜਿੱਤ ਮਿਲੀ ਜਦਕਿ ਇਕ ਡਰਾਅ ਰਿਹਾ। ਉਨ੍ਹਾਂ ਨੇ 17 ਨਾਕਆਊਟ ਕੀਤੇ ਹਨ।