ਮਿਸਰ ਦੇ ਟੈਨਿਸ ਖਿਡਾਰੀ ''ਤੇ ਸਾਬਤ ਹੋਇਆ ਮੈਚ ਫਿਕਸਿੰਗ ਦਾ ਦੋਸ਼

Sunday, May 05, 2019 - 09:24 AM (IST)

ਲੰਡਨ— ਮਿਸਰ ਦੇ ਟੈਨਿਸ ਖਿਡਾਰੀ ਇਸਾਮ ਤਾਵਿਲ 'ਤੇ ਟੈਨਿਸ ਨੈਤਿਕ ਇਕਾਈ (ਟੀ.ਆਈ.ਯੂ) ਦੀ ਜਾਂਚ 'ਚ ਮੈਚ ਫਿਕਸਿੰਗ ਦਾ ਦੋਸ਼ ਸਾਬਤ ਹੋ ਗਿਆ ਹੈ। ਭ੍ਰਿਸ਼ਟਾਚਾਰ ਰੋਕੂ ਅਧਿਕਾਰੀ ਨੇ ਕਿਹਾ ਕਿ ਤਾਵਿਲ ਨੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ 'ਚ ਅਸਫਲ ਰਿਹਾ। ਅਧਿਕਾਰੀ ਨੂੰ ਸ਼ੱਕ ਹੈ ਕਿ ਇਸ ਮਾਮਲੇ 'ਚ ਕਿਸੇ ਹੋਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਤਾਵਿਲ 'ਤੇ ਫੈਸਲਾ ਬਾਅਦ 'ਚ ਆਵੇਗਾ ਪਰ ਉਦੋਂ ਤਕ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ 'ਤੇ ਕਿਸੇ ਵੀ ਟੈਨਿਸ ਟੂਰਨਾਮੈਂਟ 'ਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


Tarsem Singh

Content Editor

Related News