ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ ’ਚ ਇਕ ਵਿਅਕਤੀ ਕਾਬੂ

Tuesday, Mar 31, 2026 - 03:18 PM (IST)

ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ ’ਚ ਇਕ ਵਿਅਕਤੀ ਕਾਬੂ

ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਵੱਲੋਂ ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਐੱਚ. ਸੀ. ਕਾਰਜ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਦੇ ਸਬੰਧ 'ਚ ਥਾਣਾ ਵੈਰੋਕੇ ਏਰੀਏ ਵਿੱਚ ਮੌਜੂਦ ਸੀ ਅਤੇ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪੁਲ ਸੇਮਨਾਲਾ ਪਿੰਡ ਜੰਡਵਾਲਾ ਦੇ ਕੋਲ ਪੁੱਜੀ ਤਾਂ ਪੁਲ ਦੇ ਚੜ੍ਹਦੇ ਪਾਸੇ ਪੱਟੜੀ ਦੇ ਨਾਲ ਇਕ ਨੌਜਵਾਨ ਵਿਅਕਤੀ ਨੀਵੀਂ ਪਾ ਕੇ ਬੈਠ ਕੇ ਕੋਈ ਚੀਜ਼ ਸੁੰਘਦਾ ਹੋਇਆ ਦਿਖਾਈ ਦਿੱਤਾ।

ਪੁਲਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜ੍ਹਿਆ ਸਮਾਨ ਸੁੱਟ ਕੇ ਉਹ ਖੜ੍ਹਾ ਹੋ ਗਿਆ ਅਤੇ ਖਿਸਕਣ ਲੱਗਾ, ਜਿਸਨੂੰ ਪੁਲਸ ਪਾਰਟੀ ਨੇ ਕਾਬੂ ਕੀਤਾ ਅਤੇ ਉਸ ਵੱਲੋਂ ਸੁੱਟੇ ਸਮਾਨ ਦੀ ਤਲਾਸ਼ੀ ਕਰਨ 'ਤੇ ਸਿਲਵਰ ਪੰਨੀ, ਲਾਈਟਰ, 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਸ ਨੇ ਰਾਮਪਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਰਾਮਗੜ੍ਹ ਚੁੰਘਾ ਥਾਣਾ ਲੱਖੇ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰਨ ਉਪਰੰਤ ਥਾਣਾ ਵੈਰੋਕੇ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।


author

Babita

Content Editor

Related News