ਮੁੰਬਈ ਦੀ ਬਾਰਿਸ਼ 'ਚ ਨਹਾਉਂਦੇ ਨਜ਼ਰ ਆਏ ਤੇਂਦੁਲਕਰ, ਬੇਟੀ ਨੇ ਸ਼ੇਅਰ ਕੀਤੀ ਵੀਡੀਓ

07/15/2020 8:17:16 PM

ਨਵੀਂ ਦਿੱਲੀ- ਮਾਨਸੂਨ ਭਾਰਤ ਪਹੁੰਚ ਚੁੱਕਿਆ ਹੈ ਤੇ ਇਸ ਸਮੇਂ ਦੱਖਣੀ ਇਲਾਕਿਆਂ 'ਚ ਖੂਬ ਬਾਰਿਸ਼ ਹੋ ਰਹੀ ਹੈ। ਇਨ੍ਹਾਂ ਦਿਨਾਂ 'ਚ ਮੁੰਬਈ 'ਚ ਵੀ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਬਾਰਿਸ਼ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਸਚਿਨ ਦੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਹੋਈ ਹੈ, ਜਿਸ 'ਚ ਉਹ ਬਾਰਿਸ਼ ਦਾ ਅਨੰਦ ਲੈਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਚਿਨ ਦੀ ਬੇਟੀ ਸਾਰਾ ਨੇ ਸ਼ੂਟ ਕੀਤਾ ਹੈ। ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ- 'ਮੇਰਾ ਫੇਵਰੇਟ ਵੂਮਨ ਸਾਰਾ ਤੇਂਦੁਲਕਰ ਨੇ ਮੈਨੂੰ ਜ਼ਿੰਦਗੀ ਦੇ ਰੰਗ ਦਾ ਮਜ਼ਾ ਲੈਂਦੇ ਹੋਏ ਕੈਦ ਕੀਤਾ। ਬਾਰਿਸ਼ ਮੈਨੂੰ ਹਮੇਸ਼ਾ ਮੇਰੇ ਬਚਪਨ ਵੱਲ ਲੈ ਜਾਂਦੀ ਹੈ। ਮੁੰਬਈ ਰੇਨ।' ਦੇਖੋਂ ਵੀਡੀਓ—

 
 
 
 
 
 
 
 
 
 
 
 
 
 

My favourite camerawoman 📸, @saratendulkar captured me enjoying the simpler joys of life! Raindrops always bring back my childhood memories. #mumbairains

A post shared by Sachin Tendulkar (@sachintendulkar) on Jul 15, 2020 at 5:34am PDT


ਸਚਿਨ ਦੇ ਵੀਡੀਓ ਸ਼ੇਅਰ ਕਰਦੇ ਹੀ ਇਸ 'ਤੇ ਕੁਮੈਂਟਸ ਦੀ ਝੜੀ ਲੱਗ ਗਈ। ਸਚਿਨ ਦੀ ਵੀਡੀਓ ਨੂੰ ਪਹਿਲੇ 1 ਘੰਟੇ 'ਚ ਵੀ ਲਗਭਗ ਪੰਜ ਲੱਖ ਵਿਊ ਮਿਲ ਗਏ ਸਨ। ਫੈਂਸ ਨੇ ਵੀ ਆਪਣੇ ਮਾਸਟਰ ਬਲਾਸਟਰ ਦੇ ਇਸ ਮੂਡ ਦੀ ਖੂਬ ਸ਼ਲਾਘਾ ਕੀਤੀ।


Gurdeep Singh

Content Editor

Related News