ਸਚਿਨ ਨੂੰ ਗੇਂਦਬਾਜ਼ੀ ਕਰਦੇ ਸਮੇਂ ਬਹੁਤ ਘਬਰਾ ਗਈ ਸੀ : ਸਦਰਲੈਂਡ
Thursday, May 28, 2020 - 01:21 AM (IST)

ਨਵੀਂ ਦਿੱਲੀ— ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਏਨਾਬੇਲ ਸਦਰਲੈਂਡ ਨੇ ਕਿਹਾ ਹੈ ਕਿ ਇਸ ਸਾਲ ਬੁਸ਼ਫਾਇਰ ਕ੍ਰਿਕਟ ਬੈਸ਼ ਦੇ ਦੌਰਾਨ ਦਿੱਗਜ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਗੇਂਦਬਾਜ਼ੀ ਕਰਨ ਦੇ ਪਲ ਨੂੰ ਜੀਵਨ 'ਚ ਉਹ ਹਮੇਸ਼ਾ ਯਾਦ ਰੱਖੇਗੀ। ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਪੀੜਤਾਂ ਦੀ ਮਦਦ ਕਰਨ ਦੇ ਲਈ ਇਸ ਸਾਲ 9 ਫਰਵਰੀ ਨੂੰ ਸਚਿਨ ਨੇ ਬੁਸ਼ਫਾਇਰ ਕ੍ਰਿਕਟ ਬੈਸ਼ ਚੈਰਿਟੀ ਮੈਚ 'ਚ ਹਿੱਸਾ ਲਿਆ ਸੀ। ਇਹ ਮੈਚ 10 ਓਵਰਾਂ ਦਾ ਖੇਡਿਆ ਗਿਆ ਸੀ ਤੇ ਮੈਚ ਦੇ ਵਿਚ 'ਚ ਪਾਰੀ ਦੀ ਬ੍ਰੇਕ ਦੇ ਦੌਰਾਨ ਸਚਿਨ ਨੇ ਐਲਿਸ ਪੈਰੀ ਤੇ ਸਦਰਲੈਂਡ ਦੀ ਗੇਂਦਾਂ ਦਾ ਸਾਹਮਣਾ ਕੀਤਾ ਸੀ। ਪੈਰੀ ਨੇ ਸ਼ੁਰੂ ਦੀਆਂ ਚਾਰ ਗੇਂਦਾਂ ਕਰਵਾਈਆਂ ਸਨ ਤੇ ਬਾਕੀ ਦੀਆਂ ਗੇਂਦਾਂ ਸਦਰਲੈਂਡ ਨੇ ਸਚਿਨ ਨੂੰ ਕਰਵਾਈਆਂ ਸਨ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸਦਰਲੈਂਡ ਨੇ ਕਿਹਾ ਕਿ- ਮੈਂ ਮਿਡ ਆਫ 'ਤੇ ਫਿਲਡਿੰਗ ਕਰ ਰਹੀ ਸੀ ਤੇ ਮੈਨੂੰ ਲੱਗਦਾ ਹੈ ਕਿ ਪੈਰੀ ਨੇ ਤਿੰਨ ਤੋਂ ਚਾਰ ਗੇਂਦਾਂ ਉਸ ਨੂੰ (ਸਚਿਨ) ਕਰਵਾਈਆਂ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਗੇਂਦ ਮੈਨੂੰ ਕਰਵਾਉਣ ਦੇ ਲਈ ਦਿੱਤੀ। ਸਚਿਨ ਤੇਂਦੁਲਕਰ ਨੂੰ ਗੇਂਦਬਾਜ਼ੀ ਕਰਨ ਦੇ ਪਲ ਨੂੰ ਮੈਂ ਜੀਵਨ 'ਚ ਹਮੇਸ਼ਾ ਯਾਦ ਰੱਖਾਂਗੀ। ਸਚਿਨ ਨੂੰ ਗੇਂਦਬਾਜ਼ੀ ਕਰਦੇ ਸਮੇਂ ਮੈਂ ਬਹੁਤ ਘਬਰਾ ਸੀ ਤੇ ਮੈਂ ਉਨ੍ਹਾਂ ਨੂੰ ਇਕ ਫੁਲਟਾਸ ਤੇ ਇਕ ਗੇਂਦ ਨੀਚੇ ਕਰਵਾਈ ਸੀ। ਉਨ੍ਹਾਂ ਨੇ ਕਿਹਾ ਕਿ ਪਰ ਸਚਿਨ ਦਿਆਲੂ ਸਨ ਤੇ ਉਨ੍ਹਾਂ ਨੇ ਇਸ ਨੂੰ ਸਿੱਧੇ ਖੇਡਿਆ। ਇਹ ਸਾਡੇ ਸਾਰਿਆਂ ਦੇ ਲਈ ਰੋਮਾਂਚਕ ਪਲ ਸੀ।