ਸਚਿਨ ਨੂੰ ਯਾਦ ਆਇਆ ਆਸਟਰੇਲੀਆ ਵਿਰੁੱਧ ਧਮਾਕੇਦਾਰ ਸੈਂਕੜਾ, 19 ਸਾਲ ਦੀ ਉਮਰ ’ਚ ਰਚਿਆ ਸੀ ਇਤਿਹਾਸ

12/17/2020 2:29:17 AM

ਨਵੀਂ ਦਿੱਲੀ- ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ ਵੀਰਵਾਰ ਨੂੰ ਐਡੀਲੇਡ ’ਚ ਖੇਡਿਆ ਜਾਵੇਗਾ। ਇਸ ਤੋਂ ਠੀਕ ਪਹਿਲਾਂ ਦਿੱਤੇ ਗਏ ਇਕ ਇੰਟਰਵਿਊ ’ਚ ਸਚਿਨ ਤੇਂਦੁਲਕਰ ਨੇ ਆਸਟਰੇਲੀਆ ਵਿਰੁੱਧ ਲਗਾਏ ਗਏ ਆਪਣੇ ਪਸੰਦੀਦਾ ਟੈਸਟ ਸੈਂਕੜੇ ਦੇ ਬਾਰੇ ’ਚ ਦੱਸਿਆ ਹੈ। ਉਨ੍ਹਾਂ ਨੇ 1992 ’ਚ ਪਰਥ ’ਚ ਖੇਡੀ ਗਈ 114 ਦੌੜਾਂ ਦੀ ਪਾਰੀ ਨੂੰ ਆਪਣਾ ਸਰਵਸ੍ਰੇਸ਼ਠ ਸੈਂਕੜਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਪਸੰਦੀਦਾ ਸੈਂਕੜਾ 1992 ’ਚ ਪਰਥ ’ਚ ਖੇਡੀ ਗਈ 114 ਦੌੜਾਂ ਦੀ ਪਾਰੀ ਹੈ, ਕਿਉਂਕਿ ਉਸ ਸਮੇਂ ਮੈਂ ਸਿਰਫ 19 ਸਾਲਾ ਦਾ ਸੀ। ਦੱਸ ਦੇਈਏ ਕਿ ਸਚਿਨ ਤੇਂਦੁਲਕਰ ਵਾਕਾ ਦੀ ਪਿੱਚ ’ਤੇ ਟੈਸਟ ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਬੱਲੇਬਾਜ਼ ਬਣੇ ਸਨ।

PunjabKesari
ਮਾਸਟਰ ਬਲਾਸਟਰ ਨੇ ਕਿਹਾ ਕਿ 19 ਸਾਲ ਦੇ ਨੌਜਵਾਨ ਦੇ ਲਈ ਆਸਟਰੇਲੀਆ ਦੌਰੇ ’ਤੇ ਜਾਣਾ ਉਸਦੇ ਅੰਤਰਰਾਸ਼ਟਰੀ ਗੇਂਦਬਾਜ਼ੀ ਅਟੈਕ ਦੇ ਵਿਰੁੱਧ ਸੈਂਕੜਾ ਲਗਾਉਣਾ ਆਪਣੇ ਆਪ ’ਚ ਵੱਡੀ ਗੱਲ ਹੁੰਦੀ ਹੈ। ਉਸ ਦੌਰੇ ’ਤੇ ਮੈਂ ਸਿਡਨੀ ’ਚ ਵੀ ਸੈਂਕੜਾ (148 ਅਜੇਤੂ) ਲਗਾਇਆ ਸੀ। ਇਨ੍ਹਾਂ ਦੋਵਾਂ ਮੈਦਾਨਾਂ ’ਤੇ ਸੈਂਕੜਾ ਲਗਾਉਣਾ ਅਲੱਗ ਅਨੁਭਵ ਸੀ।

PunjabKesari
ਜ਼ਿਕਰਯੋਗ ਹੈ ਕਿ ਸਚਿਨ ਨੇ ਆਪਣੇ 24 ਸਾਲਾ ਦੇ ਕਰੀਅਰ ’ਚ ਆਸਟਰੇਲੀਆ ਵਿਰੁੱਧ 39 ਟੈਸਟ ਖੇਡੇ। ਇਸ ਦੌਰਾਨ ਸਭ ਤੋਂ ਜ਼ਿਆਦਾ 11 ਸੈਂਕੜੇ ਲਗਾਏ ਤੇ 3630 ਦੌੜਾਂ ਬਣਾਈਆਂ।

ਨੋਟ- ਸਚਿਨ ਨੂੰ ਯਾਦ ਆਇਆ ਆਸਟਰੇਲੀਆ ਵਿਰੁੱਧ ਧਮਾਕੇਦਾਰ ਸੈਂਕੜਾ, 19 ਸਾਲ ਦੀ ਉਮਰ ’ਚ ਰਚਿਆ ਸੀ ਇਤਿਹਾਸ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News