ਸਚਿਨ ਦਾ ਵੱਡਾ ਫੈਸਲਾ, 6 ਸੂਬਿਆਂ ਦੇ ਕਮਜ਼ੋਰ ਬੱਚਿਆਂ ਦਾ ਇਲਾਜ 'ਚ ਕਰਨਗੇ ਮਦਦ

Tuesday, Dec 01, 2020 - 12:18 AM (IST)

ਸਚਿਨ ਦਾ ਵੱਡਾ ਫੈਸਲਾ, 6 ਸੂਬਿਆਂ ਦੇ ਕਮਜ਼ੋਰ ਬੱਚਿਆਂ ਦਾ ਇਲਾਜ 'ਚ ਕਰਨਗੇ ਮਦਦ

ਮੁੰਬਈ- ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਾਲੇ 6 ਸੂਬਿਆਂ 'ਚ ਕਮਜ਼ੋਰ ਵਰਗ ਦੇ 100 ਬੱਚਿਆਂ ਦੇ ਇਲਾਜ ਕਰਨ ਦੀ ਮਦਦ ਕੀਤੀ। ਉਨ੍ਹਾਂ ਨੇ 'ਏਕਮ' ਫਾਊਂਡੇਸ਼ਨ ਦੇ ਨਾਲ ਮਹਾਰਾਸ਼ਟਰ, ਪੱਛਮੀ ਬੰਗਾਲ, ਅਸਮ, ਕਰਨਾਟਕ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਬੱਚਿਆਂ ਦੇ ਇਲਾਜ 'ਚ ਮਦਦ ਕੀਤੀ ਜੋ ਸਰਕਾਰੀ ਅਤੇ ਟਰੱਸਟ ਹਸਪਤਾਲਾਂ 'ਚ ਹੋਇਆ। ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਅਜਿਹੇ ਬੱਚਿਆਂ ਦੀ ਉਨ੍ਹਾਂ ਨੇ ਮਦਦ ਕੀਤੀ ਜੋ ਇਲਾਜ ਦਾ ਖਰਚਾ ਚੁੱਕਣ 'ਚ ਸਮਰੱਥ ਨਹੀਂ ਹਨ। ਇਸ ਮਹੀਨੇ ਦੀ ਸੁਰੂਆਤ 'ਚ ਉਨ੍ਹਾਂ ਨੇ ਅਸਮ ਦੇ ਮਾਕੁੰਦਾ ਹਸਪਤਾਲ 'ਚ ਬੱਚਿਆਂ ਦੇ ਵਿਭਾਗ ਨੂੰ ਉਪਕਰਣ ਦਿੱਤੇ ਸਨ, ਜੋ ਹਰ ਸਾਲ 2 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਨੂੰ ਫਾਇਦਾ ਹੋਵੇਗਾ।


author

Gurdeep Singh

Content Editor

Related News