ਪਿਛਲੇ ਸਾਲ ਡੋਪ ਟੈਸਟ ''ਚ ਅਸਫਲ ਰਹਿਣ ਕਾਰਣ ਸੰਜੀਵਨੀ ''ਤੇ ਅਸਥਾਈ ਪਾਬੰਦੀ

Sunday, Jun 23, 2019 - 01:48 AM (IST)

ਪਿਛਲੇ ਸਾਲ ਡੋਪ ਟੈਸਟ ''ਚ ਅਸਫਲ ਰਹਿਣ ਕਾਰਣ ਸੰਜੀਵਨੀ ''ਤੇ ਅਸਥਾਈ ਪਾਬੰਦੀ

ਨਵੀਂ ਦਿੱਲੀ— ਭਾਰਤ ਦੀ ਲੰਬੀ ਦੂਰੀ ਦੀ ਦੌੜਾਕ ਸੰਜੀਵਨੀ ਜਾਧਵ 'ਤੇ ਪਿਛਲੇ ਸਾਲ ਡੋਪ ਟੈਸਟ ਵਿਚ ਅਸਫਲ ਰਹਿਣ ਕਾਰਣ ਅਸਥਾਈ ਪਾਬੰਦੀ ਲਾ ਦਿੱਤੀ ਗਈ ਹੈ। ਸੰਜੀਵਨੀ ਪਿਛਲੇ ਸਾਲ ਨਵੰਬਰ ਵਿਚ ਡੋਪ ਟੈਸਟ 'ਚ ਅਸਫਲ ਰਹੀ ਸੀ। ਉਸ ਦੇ ਨਮੂਨੇ ਰਾਸ਼ਟਰੀ ਅੰਤਰ ਪ੍ਰਾਂਤ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਲਏ ਗਏ ਸਨ, ਜਿਨ੍ਹਾਂ 'ਚ ਮਾਸਕਿੰਗ ਪ੍ਰੋਬੇਨੇਸਿਡ ਪਾਇਆ ਗਿਆ।
ਪਹਿਲਾਂ ਰਾਸ਼ਟਰੀ ਡੋਪ ਟੈਸਟ ਲੈਬਾਰਟਰੀ 'ਚ ਉਸ ਦਾ ਟੈਸਟ ਨੈਗੇਟਿਵ ਪਾਇਆ ਗਿਆ ਸੀ ਪਰ ਬਾਅਦ 'ਚ ਵਿਸ਼ਵ ਡੋਪਿੰਗ ਏਜੰਸੀ ਦੀ ਮਾਂਟ੍ਰੀਅਲ ਲੈਬ 'ਚ ਇਹ ਪਾਜ਼ੇਟਿਵ ਨਿਕਲਿਆ। ਨਾਡਾ ਨੇ ਉਸ 'ਤੇ ਅਸਥਾਈ ਪਾਬੰਦੀ ਨਹੀਂ ਲਾਈ ਸੀ। ਉਸ ਨੂੰ ਇਸ ਸਾਲ ਫੈੱਡਰੇਸ਼ਨ ਕੱਪ ਵਿਚ ਦੌੜਨ ਦੀ ਮਨਜ਼ੂਰੀ ਦਿੱਤੀ ਗਈ ਸੀ। ਦੋ ਅਪ੍ਰੈਲ ਨੂੰ ਦੋਹਾ 'ਚ ਏਸ਼ੀਆਈ ਚੈਂਪੀਅਨਸ਼ਿਪ ਲਈ ਭਾਰਤੀ ਟੀਮ 'ਚ ਚੁਣਿਆ ਗਿਆ, ਜਿਸ 'ਚ ਉਸ ਨੇ ਕਾਂਸੀ ਤਮਗਾ ਜਿੱਤਿਆ ਸੀ।


author

Gurdeep Singh

Content Editor

Related News