ਟੀ20 ਵਿਸ਼ਵ ਕੱਪ ਕਿਤੇ ਹੋਰ ਹੋਵੇ, ਭਾਰਤ ਜਾਣ ਨੂੰ ਲੈ ਕੇ ਨਰਵਸ ਹੋਣਗੀਆਂ ਟੀਮਾਂ : ਹਸੀ
Thursday, May 20, 2021 - 08:59 PM (IST)
ਸਿਡਨੀ– ਆਈ. ਪੀ. ਐੱਲ. ਬਾਓ-ਬਬਲ ਵਿਚ ਕੋਰੋਨਾ ਪਾਜ਼ੇਟਿਵ ਪਾਏ ਗਏ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕ ਹਸੀ ਨੇ ਇਸ ਸਾਲ ਦੇ ਆਖਿਰ ਵਿਚ ਟੀ-20 ਵਿਸ਼ਵ ਕੱਪ ਯੂ. ਏ. ਈ. ਵਿਚ ਕਰਵਾਉਣ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਟੀਮਾਂ ਕੋਰੋਨਾ ਸੰਕਟ ਨਾਲ ਜੂਝ ਰਹੇ ਭਾਰਤ ਜਾਣ ਨੂੰ ਲੈ ਕੇ ਨਰਵਸ ਹੋਣਗੀਆਂ। ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ੀ ਕੋਚ ਰਿਹਾ ਹਸੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਸੀ। ਕੋਰੋਨਾ ਦੇ ਕਈ ਮਾਮਲੇ ਆਉਣ ਤੋਂ ਬਾਅਦ ਆਈ. ਪੀ. ਐੱਲ. ਦਾ ਇਹ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ
ਹਸੀ ਨੇ ਸਿਡਨੀ ਪਰਤਣ ਤੋਂ ਬਾਅਦ ਕਿਹਾ,‘‘ਭਾਰਤ ਵਿਚ ਟੂਰਨਾਮੈਂਟ ਖੇਡ ਸਕਣਾ ਮੁਸ਼ਕਿਲ ਹੋਵੇਗਾ।’’ ਉਸਨੇ ਕਿਹਾ,‘‘ਅਸੀਂ ਆਈ. ਪੀ.ਐੱਲ. ਦੀਆਂ 8 ਟੀਮਾਂ ਦੀ ਗੱਲ ਕਰ ਰਹੇ ਹਾਂ ਤੇ ਟੀ-20 ਵਿਸ਼ਵ ਕੱਪ ਵਿਚ ਵੀ ਸ਼ਾਇਦ ਇੰਨੀਆਂ ਹੀ ਟੀਮਾਂ ਹੋਣਗੀਆਂ। ਮੇਜ਼ਬਾਨ ਸ਼ਹਿਰ ਵੱਧ ਹੋਣਗੇ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਵੱਖ-ਵੱਖ ਸ਼ਹਿਰਾਂ ਵਿਚ ਖੇਡਣ ਨਾਲ ਜ਼ੋਖਿਮ ਵਧ ਜਾਵੇਗਾ।’’ ਹਸੀ ਨੇ ਕਿਹਾ,‘‘ਸਾਨੂੰ ਕਾਫੀ ਵੱਡੀ ਹੰਗਾਮੀ ਯੋਜਨਾ ਬਣਾਉਣੀ ਪਵੇਗੀ। ਸ਼ਾਇਦ ਯੂ. ਏ. ਈ. ਜਾਂ ਕਿਤੇ ਹੋਰ ਟੂਰਨਾਮੈਂਟ ਵਿਚ ਕਰਵਾਇਆ ਜਾ ਸਕਦਾ ਹੈ। ਦੁਨੀਆ ਭਰ ਦੇ ਕਈ ਕ੍ਰਿਕਟਰ ਬੋਰਡ ਭਾਰਤ ਵਿਚ ਫਿਰ ਟੂਰਨਾਮੈਂਟ ਖੇਡਣ ਲਈ ਟੀਮਾਂ ਭੇਜਣ ਨੂੰ ਲੈ ਕੇ ਨਰਵਸ ਹੋਣਗੇ।’’
ਇਹ ਖ਼ਬਰ ਪੜ੍ਹੋ- ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।