ਟੀਮ ਮਾਲਕਾਂ ਨੇ ਟੀ-20 ਮੁੰਬਈ ਲੀਗ ਦੇ ਬਾਈਕਾਟ ਦੀ ਦਿੱਤੀ ਧਮਕੀ

02/18/2020 9:15:13 PM

ਮੁੰਬਈ— ਟੀ-20 ਮੁੰਬਈ ਲੀਗ ਦੇ ਟੀਮ ਮਾਲਕਾਂ ਨੇ ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਲੀਗ ਦਾ ਚਾਰਜ ਨਹੀਂ ਸੰਭਾਲਣ ਦੀ ਸਥਿਤੀ 'ਚ ਟੂਰਨਾਮੈਂਟ ਦੇ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ। ਟੀਮ ਮਾਲਕਾਂ ਨੇ ਇਹ ਬੈਠਕ ਤੋਂ ਬਾਅਦ ਐੱਮ. ਸੀ. ਏ. ਪ੍ਰਧਾਨ ਵਿਜੇ ਪਾਟਿਲ ਨੂੰ ਚਿੱਠੀ ਲਿਖੀ। ਚਿੱਠੀ 'ਚ ਟੀਮ ਮਾਲਕਾਂ ਨੇ ਕਿਹਾ ਕਿ ਜੇਕਰ ਐੱਮ. ਸੀ. ਏ. ਲੀਗ ਦਾ ਚਾਰਜ ਆਪਣੇ ਹੱਥਾਂ 'ਚ ਨਹੀਂ ਲੈਂਦੇ ਹਨ ਤਾਂ ਉਹ ਇਸ 'ਚ ਹਿੱਸਾ ਨਹੀਂ ਲੈਣਗੇ। ਇਸ ਲੀਗ ਦਾ ਸੰਚਾਲਨ ਅਜੇ ਇਕ ਨਿਜੀ ਕੰਪਨੀ ਕਰ ਰਹੀ ਹੈ ਜਿਸ ਨੇ ਐੱਮ. ਸੀ. ਏ. ਦੇ ਨਾਲ ਕਰਾਰ ਕੀਤਾ ਹੈ। ਸੰਪਰਕ ਕਰਨ 'ਤੇ ਐੱਮ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੂਰਨਾਮੈਂਟ ਐੱਮ. ਸੀ. ਏ. ਦੇ ਸੰਵਿਧਾਨ ਦੇ ਅਨੁਸਾਰ ਹੋਵੇਗਾ ਤੇ ਇਹ ਮਾਲਕਾਂ ਤੇ ਨਿਜੀ ਕੰਪਨੀ ਦੋਵਾਂ ਦੇ ਲਈ ਫਾਈਦੇ ਦੀ ਸਥਿਤੀ ਹੈ। ਅਧਿਕਾਰੀ ਨੇ ਕਿਹਾ ਕਿ ਨਿਜੀ ਫਰਮ ਨੂੰ ਲੀਗ 'ਚ ਕੁਝ ਭੂਮੀਕਾ ਦਿੱਤੀ ਜਾਵੇਗੀ।


Gurdeep Singh

Content Editor

Related News