ਅੱਜ ਦੇ ਹੀ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, 28 ਸਾਲ ਬਾਅਦ ਜਿੱਤਿਆ ਸੀ WC ਖ਼ਿਤਾਬ

Friday, Apr 02, 2021 - 01:01 PM (IST)

ਅੱਜ ਦੇ ਹੀ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, 28 ਸਾਲ ਬਾਅਦ ਜਿੱਤਿਆ ਸੀ WC ਖ਼ਿਤਾਬ

ਸਪੋਰਟਸ ਡੈਸਕ— ਭਾਰਤ ਨੇ 10 ਸਾਲ ਪਹਿਲਾਂ ਅੱਜ ਦੇ ਦਿਨ ਯਾਨੀ 2 ਅਪ੍ਰੈਲ 2011 ਨੂੰ ਦੂਜੀ ਵਾਰ ਵਰਲਡ ਕੱਪ ਦੇ ਖਿਤਾਬ ਤੇ ਕਬਜਾ ਕੀਤਾ ਸੀ। 1983 ਤੋਂ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਟੀਮ ਇੰਡੀਆ ਵਿਸ਼ਵ ਚੈਂਪੀਅਨ ਬਣੀ ਸੀ। ਭਾਰਤੀ ਟੀਮ ਨੇ ਇਹ ਖਿਤਾਬ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਸਮਰਪਿਤ ਕੀਤਾ ਸੀ ਅਤੇ ਭਾਰਤ ਦੀ ਇਸ ਜਿੱਤ ਨਾਲ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਬਣ ਗਿਆ ਸੀ। 2011 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਹੋਇਆ ਸੀ। ਦੂਜੇ ਪਾਸੇ ਭਾਰਤ ਪਹਿਲਾ ਦੇਸ਼ ਸੀ ਜਿਹੜਾ ਆਪਣੇ ਘਰ ‘ਚ ਵਿਸ਼ਵ ਚੈਂਪੀਅਨ ਬਣਿਆ ਸੀ।

PunjabKesariਸ਼੍ਰੀਲੰਕਾ ਲਈ ਇਸ ਮੁਕਾਬਲੇ ‘ਚ ਮਹੇਲਾ ਜੈਵਰਧਨੇ ਨੇ 88 ਗੇਂਦਾਂ ਵਿੱਚ ਨਾਬਾਦ 103 ਦੌੜਾਂ ਦੀ ਯਾਦਗਰ ਪਾਰੀ ਖੇਡੀ ਸੀ। ਹਾਲਾਂਕਿ ਉਨ੍ਹਾਂ ਦਾ ਇਹ ਸੈਂਕੜਾਂ ਟੀਮ ਨੂੰ ਜਿੱਤ ਨਹੀਂ ਦਵਾ ਸਕਿਆ ਸੀ। ਜੈਵਰਧਨੇ ਇਸ ਮੈਚ ਵਿੱਚ ਸੈਂਕੜਾ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਸਨ। ਦੂਜੇ ਪਾਸੇ ਧੋਨੀ ਨੇ ਫਾਈਨਲ ਮੁਕਾਬਲੇ ਵਿੱਚ ਨਾਬਾਦ 91 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ 2 ਛੱਕੇ ਲਗਾਏ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਨ ਆਫ ਦ ਮੈਚ ਐਵਾਰਡ ਵੀ ਮਿਲਿਆ ਸੀ। ਧੋਨੀ ਨੇ ਛੱਕਾ ਲਗਾਕੇ ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਾਇਆ ਸੀ।


author

Tarsem Singh

Content Editor

Related News