ਟੀਮ ਇੰਡੀਆ ਦੇ ਚਾਰ ਅਜਿਹੇ ਖਿਡਾਰੀ ਜੋ ਭਾਰਤ ਦੀ ਵਿੰਡੀਜ਼ ਖਿਲਾਫ ਜਿੱਤ ਦੇ ਰਹੇ ਹੀਰੋ

08/12/2019 10:17:03 AM

ਸਪੋਰਟਸ ਡੈਸਕ— ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਦੂਜੇ ਵਨ-ਡੇ 'ਚ ਡਕਵਰਥ ਲੁਈਸ ਨਿਯਮ ਦੀ ਮਦਦ ਨਾਲ ਜਿੱਤ ਦਰਜ ਕੀਤੀ। ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਹਰਾ ਦਿੱਤਾ। ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਵਿਰਾਟ ਕੋਹਲੀ (120) ਦੇ ਸ਼ਾਨਦਾਰ ਸੈਂਕੜੇ ਅਤੇ ਸ਼੍ਰੇਅਸ ਅਈਅਰ 71 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਨਿਰਧਾਤਰਤ 50 ਓਵਰਾਂ 'ਚ 7 ਵਿਕਟਾਂ 'ਦੇ ਨੁਕਸਾਨ 'ਤੇ 279 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਭੁਵਨੇਸ਼ਵਰ ਕੁਮਾਰ ਦੇ ਚਾਰ ਵਿਕਟ ਦੀ ਮਦਦ ਨਾਲ ਵਿੰਡੀਜ਼ ਨੂੰ 210 ਦੌੜਾਂ 'ਤੇ ਹੀ ਆਲਆਊਟ ਕਰ ਦਿੱਤਾ ਅਤੇ ਮੈਚ ਆਪਣੇ ਨਾਂ ਕਰ ਲਿਆ। ਆਓ ਤੁਹਾਨੂੰ ਦਸਦੇ ਹਾਂ ਟੀਮ ਇੰਡੀਆ ਦੀ ਵੈਸਟਇੰਡੀਜ਼ ਦੀ ਜਿੱਤ ਦੇ ਪ੍ਰਮੁੱਖ ਹੀਰੋ ਬਾਰੇ-

1. ਵਿਰਾਟ ਕੋਹਲੀ

PunjabKesari
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਮੁਕਾਬਲੇ 'ਚ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 125 ਗੇਂਦਾਂ 'ਚ 14 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 120 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਚੌਥੇ ਵਿਕਟ ਲਈ ਕੋਹਲੀ ਅਤੇ ਅਈਅਰ ਵਿਚਾਲੇ 125 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ।

2. ਸ਼੍ਰੇਅਸ ਅਈਅਰ 

PunjabKesari
ਸ਼੍ਰੇਅਸ ਅਈਅਰ ਨੇ 68 ਗੇਂਦਾਂ 'ਚ ਪੰਜ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 71 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 104.41 ਦਾ ਸੀ। ਅਈਅਰ ਨੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਮਿਲ ਕੇ ਚੰਗੀ ਸਾਂਝੇਦਾਰੀ ਕੀਤੀ।

3. ਭੁਵਨੇਸ਼ਵਰ ਕੁਮਾਰ

PunjabKesari
ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇਸ ਮੈਚ 'ਚ ਬਿਹਤਰੀਨ ਗੇਂਦਬਾਜ਼ੀ ਕੀਤੀ ਅਤੇ ਮਹੱਤਵਪੂਰਨ ਵਿਕਟਾਂ ਝਟਕਾਈਆਂ। ਉਨ੍ਹਾਂ ਨੇ ਚਾਰ ਵਿਕਟ ਲਈਆਂ। ਭੁਵਨੇਸ਼ਵਰ ਨੇ ਅੱਠ ਓਵਰ 'ਚ 31 ਦੌੜਾਂ ਦੇ ਕੇ 4 ਵਿਕਟਾਂ ਝਟਕੀਆਂ। ਇਸ ਦੌਰਾਨ ਉਨ੍ਹਾਂ ਦਾ ਇਕਨਾਮੀ ਰੇਟ 3.87 ਦਾ ਰਿਹਾ। 

4. ਕੁਲਦੀਪ ਯਾਦਵ 

PunjabKesari
ਟੀਮ ਇੰਡੀਆ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ 'ਚ 59 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਇਸ ਦੌਰਾਨ ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਐਵਿਨ ਲੁਈਸ ਅਤੇ ਸ਼ਿਮਰੋਨ ਹੇਟਮਾਇਰ ਦਾ ਵਿਕਟ ਲਿਆ।


Tarsem Singh

Content Editor

Related News