ਟੀਮ ਇੰਡੀਆ ਨੇ ਮਿਲ ਕੇ ਦੇਖੀ ''ਚੰਦਰਯਾਨ-3'' ਦੀ ਲੈਂਡਿੰਗ, ਵਜਾਈਆਂ ਤਾੜੀਆਂ, ਕੀਤਾ ਚੀਅਰਸ (Video)

08/23/2023 7:48:22 PM

ਸਪੋਰਟਸ ਡੈਸਕ : ਚੰਦਰਯਾਨ 3 ਦੇ ਚੰਨ 'ਤੇ ਉਤਰਦੇ ਹੀ ਟੀਮ ਇੰਡੀਆ ਨੇ ਵੀ ਜਸ਼ਨ ਮਨਾਇਆ। ਟੀਮ ਇੰਡੀਆ ਫਿਲਹਾਲ ਆਇਰਲੈਂਡ 'ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਤੀਜਾ ਟੀ-20 ਸ਼ੁਰੂ ਹੋਣ ਤੋਂ ਡੇਢ ਘੰਟਾ ਪਹਿਲਾਂ, ਭਾਰਤੀ ਖਿਡਾਰੀਆਂ ਨੇ ਚੰਦਰਯਾਨ 3 ਦੀ ਲੈਂਡਿੰਗ ਨੂੰ ਇਕੱਠੇ ਦੇਖਿਆ ਅਤੇ ਜਿਵੇਂ ਹੀ ਇਸ ਦੇ ਲੈਂਡਿੰਗ ਕੀਤੀ, ਤਾੜੀਆਂ ਵਜਾ ਕੇ ਖੁਸ਼ ਹੋ ਗਏ। BCCI ਨੇ ਸੋਸ਼ਲ ਮੀਡੀਆ ਸਾਈਟ X 'ਤੇ ਇਕ ਵੀਡੀਓ ਪਾਈ ਹੈ ਜਿਸ 'ਚ ਪੂਰੀ ਟੀਮ ਇੰਡੀਆ ਕਾਫੀ ਖੁਸ਼ ਨਜ਼ਰ ਆ ਰਹੀ ਹੈ।

ਦੇਖੋ ਵੀਡੀਓ-

ਬੀ. ਸੀ. ਸੀ. ਆਈ. ਆਫੀਸ਼ੀਅਲ ਨੇ ਵੀ ਸ਼ੇਅਰ ਕੀਤੀ ਖ਼ੁਸ਼ੀ


Tarsem Singh

Content Editor

Related News