ਰੈਨਾ ਨੇ ਧੋਨੀ ਨੂੰ ਲੈ ਕੇ ਯੁਵੀ ਨੂੰ ਦਿੱਤਾ ਜਵਾਬ, ਕਿਹਾ- ਮਾਹੀ ਨੇ ਮੇਰਾ ਸਮਰਥਨ ਕੀਤਾ ਹਮੇਸ਼ਾ

05/26/2020 2:09:30 PM

ਸਪੋਰਟਸ ਡੈਸਕ — ਆਪਣੀ ਧਾਕੜ ਬੱਲੇਬਾਜ਼ੀ ਅਤੇ ਫੀਲਡਿੰਗ ਨਾਲ ਸਾਰਿਆ ਨੂੰ ਪ੍ਰਭਾਵਿਤ ਕਰਨ ਵਾਲੇ ਟੀਮ ਇੰਡੀਆ ਦੇ ਸਟਾਰ ਖਿਡਾਰੀ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਦੀ ਮੁਸ਼ਕਿਲ ਸਮੇਂ ’ਚ ਕਾਫ਼ੀ ਮਦਦ ਕੀਤੀ। ਦਸ ਦੇਈਏ ਯੁਵਰਾਜ ਸਿੰਘ ਨੇੇ ਕਿਹਾ ਸੀ ਕਿ ਜਦੋਂ ਧੋਨੀ ਕਪਤਾਨ ਸਨ ਤੱਦ ਸੁਰੇਸ਼ ਰੈਨਾ ਉਨ੍ਹਾਂ ਦੇ ਪਸੰਦੀਦਾ ਖਿਡਾਰੀ ਸਨ। ਜਿਸ ਦੇ ਸਵਾਲ ’ਤੇ ਰੈਨਾ ਨੇ ਯੁਵੀ ਨੂੰ ਜਵਾਬ ਦਿੱਤਾ ਹੈ।

ਦਰਅਸਲ ਲਾਈਵ ਚੈਟ ਦੇ ਸਮੇਂ ਰੈਨਾ ਨੇ ਯੁਵੀ ਨੂੰ ਜਵਾਬ ਦਿੰਦੇ ਹੋਏ ਕਿਹਾ, ਮੈਂ ਕਹਾਂਗਾ ਕਿ ਮਹਿੰਦਰ ਸਿੰਘ ਧੋਨੀ ਨੇ ਨਿਸ਼ਚਿਤ ਤੌਰ ’ਤੇ ਮੇਰਾ ਸਮਰਥਨ ਕੀਤਾ। ਉਨ੍ਹਾਂ ਨੇ ਮੇਰਾ ਸਮਰਥਨ ਕੀਤ , ਕਿਉਂਕਿ ੳਉੁਨ੍ਹਾਂ ਨੂੰ ਪਤਾ ਸੀ ਕਿ ਮੇਰੇ ਕੋਲ ਪ੍ਰਤੀਭਾ ਹੈ। ਮੈਂ ਉਨ੍ਹਾਂ ਦੇ ਲਈ ਕਰਕੇ ਵੀ ਦਿਖਾਇਆ ਹੈ ਚਾਹੇ ਉਹ ਚੇਂਨਈ ਸੁਪਰ ਕਿੰਗਜ਼ ਹੋ ਜਾਂ ਟੀਮ ਇੰਡੀਆ। ਜਦੋਂ ਵੀ ਉਨ੍ਹਾਂ ਨੇ ਮੇਰੀ ਸਪੋਰਟ ਕੀਤੀ। ਉਨ੍ਹਾਂ ਨੇ ਅੱਗੇ ਕਿਹਾ , ਧੋਨੀ ਦੇ ਬਾਰੇ ’ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਤੁਹਾਨੂੰ ਦੋ ਗੇਮਾਂ ਤੋਂ ਬਾਅਦ ਦੱਸਣਗੇ। ਫਿਰ ਉਹ ਕਹਿੰਦੇ ਸਨ-  ਜੇਕਰ ਤੁਸੀਂ ਸਕੋਰ ਨਹੀਂ ਕਰਦੇ ਹੋ ਤਾਂ ਮੈਨੂੰ ਵੱਡਾ ਕਦਮ ਚੁੱਕਣਾ ਹੋਵੇਗਾ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਬਸ ਮੈਨੂੰ ਇਕ ਜਾਂ ਦੋ ਗੇਮ ਦਿਓ, ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਗਲਤੀ ਨਹੀਂ ਦੋਹਰਾਵਾਂਗਾ।PunjabKesari

ਧਿਆਨ ਯੋਗ ਹੈ ਕਿ ਸੁਰੇਸ਼ ਰੈਨਾ ਦੇ ਕ੍ਰਿਕਟ ਕਰੀਅਰ ’ਤੇ ਨਜ਼ਰ ਕਰੀਏ ਤਾਂ ਉਸ ਨੇ 226 ਵਨ-ਡੇ ਮੈਚਾਂ ਦੀ 194 ਪਾਰੀਆਂ ’ਚ 5615 ਦੌੜਾਂ ਬਣਾਈਆਂ ਹਨ ਜਿਸ ’ਚ 116 ਉਨ੍ਹਾਂ ਦਾ ਸਰਵਸ਼ੇ੍ਰਸ਼ਟ ਸਕੋਰ ਹੈ। ਰੈਨਾ ਨੇ ਵਨ-ਡੇ ’ਚ 5 ਸੈਂਕੜਿਆਂ ਅਤੇ 36 ਅਰਧ ਸੈਂਕੜੇ ਵੀ ਲਾਏ ਹਨ। ਟੀ-20 ਫਾਰਮੈਟ ਦੀ ਗੱਲ ਕਰੀਏ ਤਾਂ ਇਸ ਭਾਰਤੀ ਖਿਡਾਰੀ ਨੇ 78 ਮੈਚ ਖੇਡਦੇ ਹੋਏ 1605 ਦੌੜਾਂ ਬਣਾਈਆਂ, ਜਿਸ ’ਚ ਸਰਵਸ਼੍ਰੇਸ਼ਠ 101 ਹੈ। ਉਥੇ ਹੀ ਟੀ-20 ’ਚ ਰੈਨਾ ਦੇ ਨਾਂ 1 ਸੈਂਕੜਾ ਅਤੇ 5 ਅਰਧ ਸੈਂਕੜੇ ਵੀ ਹਨ। ਜਿੱਥੇ ਤਕ ਟੈਸਟ ਮੈਚ ਦੀ ਗੱਲ ਹੈ ਤਾਂ ਰੈਨਾ ਨੇ 18 ਮੈਚਾਂ ਦੀ 31 ਪਾਰੀਆਂ ’ਚ 7 ਅਰਧ ਸੈਂਕੜਿਆਂ ਦੇ ਸਹਾਰੇ 786 ਦੌੜਾਂ ਬਣਾਈਆਂ। ਟੈਸਟ ’ਚ ਰੈਨਾ ਦਾ ਸਰਵਸ਼ੇ੍ਰਸ਼ਠ 120 ਹੈ।


Davinder Singh

Content Editor

Related News