ਸ਼੍ਰੀਲੰਕਾ ਟੀ-20 ਤੇ ਆਸਟਰੇਲੀਆ ਵਨ ਡੇ ਲਈ ਟੀਮ ਇੰਡੀਆ ਦਾ ਐਲਾਨ, ਰੋਹਿਤ ਬਾਹਰ ਤਾਂ ਬੁਮਰਾਹ ਦੀ ਵਾਪਸੀ

12/23/2019 5:26:20 PM

ਸਪੋਰਟਸ ਡੈਸਕ : ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿੱਟ ਹੋ ਚੁੱਕੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅਗਲੇ ਮਹੀਨੇ ਘਰੇਲੂ ਧਰਤੀ 'ਤੇ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਅਤੇ ਆਸਟਰੇਲੀਆ ਖਿਲਾਫ ਹੋਣ ਵਾਲੇ ਵਨ ਡੇ ਕੌਮਾਂਤਰੀ ਸੀਰੀਜ਼ ਲਈ ਭਾਰਤੀ ਟੀਮ ਵਿਚ ਵਾਪਸੀ ਕੀਤੀ ਹੈ। ਹਿੱਟ ਮੈਨ ਰੋਹਿਤ ਸ਼ਰਮਾ ਨੂੰ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਵੀ ਦੋਵੇਂ ਟੀਮਾਂ ਵਿਚ ਵਾਪਸੀ ਹੋਈ ਹੈ।

PunjabKesari

ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸ਼ਾਦ ਨੇ ਇੱਥੇ 5 ਮੈਂਬਰੀ ਕਮੇਟੀ ਦੀ ਬੈਠਕ ਤੋਂ ਬਾਅਦ ਟੀਮ ਦਾ ਐਲਾਨ ਕੀਤਾ। ਬੁਮਰਾਹ ਪਿੱਠ ਵਿਚ 'ਸਟ੍ਰੈਸ ਫ੍ਰੈਕਚਰ' ਕਾਰਨ ਬਾਹਰ ਸੀ ਅਤੇ ਹਾਲ ਹੀ 'ਚ ਉਸ ਨੇ ਵਿਸ਼ਾਖਾਪਟਨਮ ਵਿਚ ਵੈਸਟਇੰਡੀਜ਼ ਖਿਲਾਫ ਦੂਜੇ ਵਨ ਡੇ ਮੈਚ ਤੋਂ ਪਹਿਲਾਂ ਭਾਰਤ ਦੇ ਨੈਟ ਸੈਸ਼ਨ ਦੌਰਾਨ ਗੇਂਦਬਾਜ਼ੀ ਕੀਤੀ ਸੀ। ਭਾਰਤੀ ਟੀਮ 5 ਜਨਵਰੀ ਤੋਂ ਸ਼੍ਰੀਲੰਕਾ ਖਿਲਾਫ 3 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ ਜਦਕਿ ਆਸਟਰੇਲੀਆ ਖਿਲਾਫ 3 ਵਨ ਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ 14 ਜਨਵਰੀ ਤੋਂ ਖੇਡੇਗੀ। ਰੋਹਿਤ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚੋਂ ਆਰਾਮ ਦਿੱਤਾ ਗਿਆ ਹੈ।

ਭਾਰਤੀ ਟੀਮਾਂ—
ਟੀ-20 ਟੀਮ—

ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ ਅਤੇ ਸੰਜੂ ਸੈਮਸਨ।
ਵਨ ਡੇ ਟੀਮ—
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ,  ਰਵਿੰਦਰ ਜਡੇਜਾ, ਸ਼ਿਵਮ ਦੁਬੇ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ, ਮਨੀਸ਼ ਪਾਂਡੇ  ਅਤੇ ਸੰਜੂ ਸੈਮਸਨ।


Related News