BCCI ਨੂੰ ਹੈੱਡ ਕੋਚ ਲਈ ਮਿਲੀਆਂ ਰਿਕਾਰਡ ਤੋੜ ਹਜ਼ਾਰਾਂ ਅਰਜ਼ੀਆਂ

08/01/2019 2:32:59 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ ) ਨੇ ਟੀਮ ਇੰਡੀਆ ਦੇ ਹੈੱਡ ਕੋਚ ਸਮੇਤ ਬਾਕੀ ਸਪੋਰਟ ਸਟਾਫ ਲਈ ਅਰਜ਼ੀਆਂ ਸੱਦੀਆਂ ਸਨ, ਜਿਸ ਦੀ ਆਖ਼ਰੀ ਤਰੀਕ ਨਿਕਲ ਗਈ ਹੈ। ਇਸ ਦੌਰਾਨ ਬੀ.ਸੀ.ਸੀ.ਆਈ. ਨੂੰ ਟੀਮ ਇੰਡੀਆ ਦੇ ਮੁੱਖ ਕੋਚ ਲਈ ਇਕ ਜਾਂ ਦੋ ਜਾਂ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਅਰਜ਼ੀਆਂ ਮਿਲੀਆਂ ਹਨ।
PunjabKesari
ਖਬਰਾਂ ਮੁਤਾਬਕ ਬੀ. ਸੀ. ਸੀ. ਆਈ ਅਤੇ ਵਿਰਾਟ ਕੋਹਲੀ ਨੂੰ ਕੰਪਨੀ ਦੇ ਹੈੱਡ ਕੋਚ ਅਹੁਦੇ ਲਈ 2000 ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ ਹਨ। ਹਾਲਾਂਕਿ ਇਨ੍ਹਾਂ ਖਬਰਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ 2000 ਤੋਂ ਜ਼ਿਆਦਾ ਲੋਕਾਂ 'ਚ ਕੋਈ ਵੀ ਅਜਿਹਾ ਕੋਚ ਨਜ਼ਰ ਨਹੀਂ ਆ ਰਿਹਾ ਹੈ ਜੋ ਮੌਜੂਦਾ ਹੈੱਡ ਕੋਚ ਰਵੀ ਸ਼ਾਸਤਰੀ ਦੇ ਮੁਕਾਬਲੇ ਖੜ੍ਹਾ ਹੋ ਸਕੇ। ਅਜਿਹੇ 'ਚ ਇਕ ਵਾਰ ਰਵੀ ਸ਼ਾਸਤਰੀ ਦੇ ਟੀਮ ਇੰਡੀਆ ਦੇ ਹੈੱਡ ਕੋਚ ਬਣਨ ਦੀਆਂ ਸੰਭਾਵਨਾਵਾਂ ਜ਼ਿਆਦਾ ਹੋ ਗਈਆਂ ਹਨ। 
PunjabKesari
ਜ਼ਿਕਰਯੋਗ ਹੈ ਕਿ ਆਸਟਰੇਲੀਆਈ ਟੀਮ ਦੇ ਆਲਰਾਊਂਡਰ ਟਾਮ ਮੂਡੀ ਤੋਂ ਇਲਾਵਾ ਨਿਊਜ਼ੀਲੈਂਡ ਦੇ ਟੀਮ ਦੇ ਹੈੱਡ ਕੋਚ ਮਾਈਕ ਹੇਸਨ ਨੇ ਵੀ ਮੁੱਖ ਕੋਚ ਦੇ ਲਈ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਧਾਕੜਾਂ 'ਚ ਰੋਬਿਨ ਸਿੰਘ ਅਤੇ ਲਾਲਚੰਦ ਰਾਜਪੂਤ ਵੀ ਟੀਮ ਇੰਡੀਆ ਦੇ ਮੁੱਖ ਕੋਚ ਦੇ ਲਈ ਅਪਲਾਈ ਕਰ ਚੁੱਕੇ ਹਨ। ਇਨ੍ਹਾਂ ਸਾਰੇ ਦਿੱਗਜ ਖਿਡਾਰੀਆਂ 'ਚੋ ਮੁੱਖ ਕੋਚ ਦੀ ਚੋਣ  ਕ੍ਰਿਕਟ ਐਡਵਾਈਜ਼ਰੀ ਕਮੇਟੀ ਭਾਵ ਸੀ.ਏ.ਸੀ. ਨੂੰ ਕਰਨੀ ਹੈ ਜਿਸ ਦੇ ਮੁੱਖੀ ਕਪਿਲ ਦੇਵ ਹਨ।


Tarsem Singh

Content Editor

Related News