ਅੱਜ ਦੇ ਦਿਨ ਵਿਸ਼ਵ ਨੇ ਮੰਨੀ ਸੀ ਭਾਰਤ ਦੀ ਬਾਦਸ਼ਾਹਤ, ਕਪਿਲ ਦੇਵ ਨੇ ਫਹਿਰਾਇਆ ਸੀ ਲਾਰਡਸ 'ਚ ਤਿਰੰਗਾ

Thursday, Jun 25, 2020 - 12:44 PM (IST)

ਅੱਜ ਦੇ ਦਿਨ ਵਿਸ਼ਵ ਨੇ ਮੰਨੀ ਸੀ ਭਾਰਤ ਦੀ ਬਾਦਸ਼ਾਹਤ, ਕਪਿਲ ਦੇਵ ਨੇ ਫਹਿਰਾਇਆ ਸੀ ਲਾਰਡਸ 'ਚ ਤਿਰੰਗਾ

ਨਵੀਂ ਦਿੱਲੀ : 25 ਜੂਨ, 1983 ਇਕ ਅਜਿਹੀ ਤਾਰੀਖ ਜੋ ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ ਅਮਰ ਹੈ। ਇਹ 2 ਦਿਨ ਹੈ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਪੂਰੀ ਤਰ੍ਹਾਂ ਬਦਲ ਗਿਆ। ਅੱਜ ਹੀ ਦੇ ਦਿਨ 37 ਸਾਲ ਪਹਿਲਾਂ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਟੀਮ ਨੇ ਕਪਿਲ ਦੇਵ ਦੀ ਅਗਵਾਈ ਵਿਚ ਵੈਸਟਇੰਡੀਜ਼ ਵਰਗੀ ਮਜ਼ਬੂਤ ਟੀਮ ਨੂੰ 43 ਦੌੜਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਸਿਰਫ 183 ਦੌੜਾਂ ਬਣਾਈਆਂ ਸੀ ਪਰ ਵੈਸਟਇੰਡੀਜ਼ ਦੀ ਟੀਮ ਮਜ਼ਬੂਤ ਟੀਮ ਜਵਾਬ ਵਿਚ ਸਿਰਫ 140 ਦੌੜਾਂ 'ਤੇ ਢੇਰ ਹੋ ਗਈ।

ਵੈਸਇੰਡੀਜ਼ ਨੇ ਜਿੱਤਿਆ ਟਾਸ
PunjabKesari

ਲਾਰਡਸ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਵੈਸਟਇੰਡੀਜ਼ ਦੇ ਕਪਤਾਨ ਕਲਾਈਵ ਲਾਇਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਦਾ ਫੈਸਲਾ ਸਹੀ ਵੀ ਸਾਬਤ ਹੋਇਆ ਕਿਉਂਕਿ ਭਾਰਤ ਨੇ 100 ਦੌੜਾਂ ਦੇ ਅੰਦਰ ਆਪਣੀਆਂ 4 ਵਿਕਟਾਂ ਗੁਆ ਦਿੱਤੀਾਂ ਸੀ। ਗਾਵਸਕਰ ਵਰਗਾ ਧਾਕੜ ਖਿਡਾਰੀ ਸਿਰਫ 2 ਦੌੜਾਂ ਹੀ ਬਣਾ ਸਕਿਆ। ਸ਼੍ਰੀਕਾਂਤ ਅਤੇ ਅਮਰਨਾਥ ਦੀ ਜੋੜੀ ਜ਼ਰੂਰ ਵਿਕਟ 'ਤੇ ਟਿਕੀ ਪਰ ਵੈਸਟਇੰਡੀਜ਼  ਦੇ ਤੇਜ਼ ਗੇਂਦਬਾਜ਼ਾਂ ਨੇ ਮੈਚ 'ਤੇ ਆਪਣੀ ਪਕੜ ਬਣਾਈ ਰੱਖੀ ਸੀ। ਨਤੀਜਾ ਟੀਮ ਇੰਡੀਆ ਸਿਰਫ 183 ਦੌੜਾਂ 'ਕੇ ਢੇਰ ਹੋ ਗਈ। ਭਾਰਤ ਲਈ ਸਭ ਤੋਂ ਜ਼ਿਆਦਾ 38 ਦੌੜਾਂ ਸ਼੍ਰੀਕਾਂਤ ਨੇ ਬਣਾਈਆਂ।

ਵੈਸਟਇੰਡੀਜ਼ ਦੀ ਪਾਰੀ
PunjabKesari

ਸਿਰਫ 183 ਦੌੜਾਂ 'ਤੇ ਢੇਰ ਹੋਣ ਤੋਂ ਬਾਅਦ ਹੁਣ ਭਾਰਤੀ ਦੀਆਂ ਵਿਸ਼ਵ ਕੱਪ ਜਿੱਤਣ ਦੀਆਂ ਉਮੀਦਾਂ ਹੁਣ ਧੁੰਦਲੀਆਂ ਪੈ ਰਹੀਆਂ ਸੀ ਪਰ ਬਲਵਿੰਦਰ ਸੰਧੂ ਨੇ ਗ੍ਰੀਨਜ ਨੂੰ ਸਿਰਫ 1 ਦੌੜ 'ਤੇ ਆਊਟ ਕਰ ਭਾਰਤ ਨੂੰ ਪਹਿਲੀ ਉਮੀਦ ਦਿਵਾ ਦਿੱਤੀ। ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਡੇਸਮੰਡ ਹਾਇੰਸ ਤੇ ਵਿਵਿਅਨ ਰਿਚਰਡਸ ਨੇ ਵਿੰਡੀਜ਼ ਦੇ ਸਕੋਰ ਨੂੰ 50 ਦੌੜਾਂ ਤਕ ਪਹੁੰਚਾ ਦਿੱਤਾ ਪਰ ਮਦਨ ਲਾਲ ਦੀ ਬਿਹਤਰੀਨ ਗੇਂਦ ਨੇ ਹੇਂਸ ਨੂੰ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਇਸ ਤੋਂ ਬਾਅਦ ਵਿਵਿਅਨ ਰਿਚਰਡਸ ਦੀ ਵਿਕਟ ਡਿੱਗੀ, ਜਿਸ ਨੇ ਪੂਰਾ ਮੈਚ ਹੀ ਪਲਟ ਦਿੱਤਾ ਸੀ।

ਕਪਿਲ ਦੀ ਬਿਹਤਰੀਨ ਕੈਚ
PunjabKesari

ਫਾਈਨਲ ਵਿਚ ਵਿਵਿਅਨ ਰਿਚਰਡਸ ਹਮਲਾਵਰ ਅੰਦਾਜ਼ ਵਿਚ ਬੱਲੇਬਾਜ਼ੀ ਕਰ ਰਹੇ ਸਨ। ਉਹ 27 ਗੇਂਦਾਂ ਵਿਚ 33 ਦੌੜਾਂ ਬਣਾ ਚੁੱਕੇ ਸੀ। ਇਸ ਤੋਂ ਬਾਅਦ ਉਸ ਨੇ ਮਦਨ ਲਾਲ ਦੀ  ਗੇਂਦ ਨੂੰ ਹੁੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਗੇਂਦ ਹਵਾ ਵਿਚ ਚਲੀ ਗਈ। ਕਪਿਲ ਦੇਵ ਨੇ ਕਾਫ਼ੀ ਪਿੱਛੇ ਦੌੜਦਿਆਂ ਵਿਵ ਰਿਚਰਡਸ ਦੀ ਕੈਚ ਫੜ ਲਈ। ਰਿਚਰਡਸ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਵਿੰਡੀਜ਼ 'ਤੇ ਟੁੱਟ ਪਏ ਤੇ ਵਿੰਡੀਜ਼ ਸਿਰਫ 140 ਦੌੜਾਂ 'ਤੇ ਆਲਆਊਟ ਹੋ ਗਈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਭਾਰਤੀ ਟੀਮ ਵੈਸਟਇੰਡੀਜ਼ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਵਿਸ਼ਵ ਕੱਪ 'ਤੇ ਕਬਜਾ ਕਰੇਗੀ ਪਰ ਕਪਿਲ ਦੇਵ ਦੀ ਸੈਨਾ ਨੇ ਕ੍ਰਿਕਟ ਦਾ ਸਭ ਤੋਂ ਵੱਡਾ ਉਲਟਫੇਰ ਕਰ ਦਿਖਾਇਆ।


author

Ranjit

Content Editor

Related News