ਵੈਸਟਇੰਡੀਜ਼ ਸੀਰੀਜ਼ ਲਈ ਕੱਲ੍ਹ ਟੀਮ ਇੰਡੀਆ ਦਾ ਐਲਾਨ, ਰੋਹਿਤ ''ਤੇ ਸਸਪੈਂਸ ਬਰਕਰਾਰ

11/20/2019 6:20:04 PM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਭਾਰਤ ਦੌਰੇ ਲਈ ਕੱਲ੍ਹ ਭਾਰਤੀ ਟੀਮ ਦਾ ਐਲਾਨ ਹੋਣ ਵਾਲਾ ਹੈ। ਟੀਮ ਚੋਣ ਤੋਂ ਪਹਿਲਾਂ ਰੋਹਿਤ ਸ਼ਰਮਾ 'ਤੇ ਸਸਪੈਂਸ ਬਣਿਆ ਹੋਇਆ ਹੈ। ਉਥੇ ਹੀ ਦੂਜੇ ਪਾਸੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਖ਼ਰਾਬ ਫ਼ਾਰਮ 'ਤੇ ਚਰਚਾ ਕੀਤੀ ਜਾਵੇਗੀ। ਐੱਮ. ਐੱਸ. ਕੇ. ਪ੍ਰਸਾਦ ਦੀ ਪ੍ਰਧਾਨਤਾ 'ਚ ਚੋਣ ਕਮੇਟੀ ਦੀ ਇਹ ਆਖਰੀ ਬੈਠਕ ਹੋਵੇਗੀ ਕਿਉਂਕਿ ਉਨ੍ਹਾਂ ਦਾ ਅਤੇ ਸੈਂਟਰਲ ਏਰੀਏ ਦੇ ਚੋਣਕਰਤਾ ਗਗਨ ਖੋੜਾ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ।

ਇਹ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਤੋਂ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਤਾਂਕਿ ਉਹ ਅਗਲੇ ਸਾਲ ਨਿਊਜ਼ੀਲੈਂਡ ਦੌਰੇ 'ਤੇ ਫਰੈਸ਼ ਰਹਿਣ, ਜਿੱਥੇ ਭਾਰਤ ਨੂੰ ਪੰਜ ਟੀ-20, ਤਿੰਨ ਵਨ-ਡੇ ਅਤੇ ਦੋ ਟੈਸਟ ਖੇਡਣ ਹਨ। ਭਾਰਤੀ ਟੀਮ ਨੂੰ ਵੈਸਟਇੰਡੀਜ਼ ਖਿਲਾਫ ਤਿੰਨ ਟੀ-20 ਮੈਚ ਖੇਡਣੇ ਹੈ ਜੋ ਮੁੰਬਈ (6 ਦਸੰਬਰ), ਤਿਰੂਵਨੰਤਪੁਰਮ (8 ਦਸੰਬਰ)  ਅਤੇ ਹੈਦਰਾਬਾਦ (11 ਦਸੰਬਰ) 'ਚ ਖੇਡੇ ਜਾਣਗੇ। ਤਿੰਨ ਵਨ-ਡੇ ਚੇਂਨਈ (15 ਦਸੰਬਰ), ਵਿਸ਼ਾਖਾਪਟਨਮ (18 ਦਸੰਬਰ) ਅਤੇ ਕਟਕ (22 ਦਸੰਬਰ) 'ਚ ਹੋਣੇ ਹਨ।PunjabKesari
ਰੋਹਿਤ ਸ਼ਰਮਾ ਇਸ ਸਾਲ 25 ਵਨ-ਡੇ, 11 ਟੀ-20 ਖੇਡ ਚੁੱਕੇ ਹਨ, ਜੋ ਕਪਤਾਨ ਵਿਰਾਟ ਕੋਹਲੀ ਤੋਂ 3 ਵਨ-ਡੇ ਅਤੇ ਚਾਰ ਟੀ-20 ਜ਼ਿਆਦਾ ਹੈ। ਵਿਰਾਟ ਨੂੰ ਦੋ ਵਾਰ ਆਰਾਮ ਦਿੱਤਾ ਜਾ ਚੁੱਕਿਆ ਹੈ। ਸਲਾਮੀ ਬੱਲੇਬਾਜ਼ ਧਵਨ ਦੇ ਫ਼ਾਰਮ 'ਤੇ ਵੀ ਚਰਚਾ ਹੋਵੇਗੀ, ਜੋ ਵਰਲਡ ਕੱਪ ਤੋਂ ਸੱਟ ਦੇ ਕਾਰਣ ਬਾਹਰ ਹੋਣ ਤੋਂ ਬਾਅਦ ਤੋਂ ਫ਼ਾਰਮ 'ਚ ਨਹੀਂ ਹੈ। ਮਯੰਕ ਅਗਰਵਾਲ ਦਾ ਸ਼ਾਨਦਾਰ ਫ਼ਾਰਮ ਅਤੇ ਲਿਸਟ-ਏ 'ਚ 50 ਤੋਂ ਜ਼ਿਆਦਾ ਦੀ ਔਸਤ ਦੇ ਕਾਰਨ ਉਨ੍ਹਾਂ ਨੂੰ ਤੀਜੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸ਼ਾਮਲ ਕੀਤਾ ਜਾ ਸਕਦਾ ਹੈ।

ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਨਵਦੀਪ ਸੈਨੀ ਅਤੇ ਭੁਵਨੇਸ਼ਵਰ ਕੁਮਾਰ ਅਜੇ ਵੀ ਸੱਟਾਂ ਨਾਲ ਜੂਝ ਰਹੇ ਹਨ, ਲਿਹਾਜ਼ਾ ਸ਼ਿਵਮ ਦੂਬੇ ਅਤੇ ਸ਼ਾਰਦੁਲ ਠਾਕੁਰ ਦਾ ਟੀਮ 'ਚ ਬਣੇ ਰਹਿਣਾ ਤੈਅ ਹੈ। ਸਪਿਨ ਗੇਂਦਬਾਜ਼ੀ ਹਰਫਨਮੌਲਾ ਵਾਸ਼ੀਂਗਟਨ ਸੁੰਦਰ ਅਤੇ ਕੁਰਣਾਲ ਪੰਡਯਾ ਵੀ ਉਮੀਦਾਂ 'ਤੇ ਖਰ੍ਹੇ ਨਹੀਂ ਉਤਰ ਸਕੇ ਹਨ। ਅਜਿਹੇ 'ਚ ਯੁਜਵੇਂਦਰ ਚਾਹਲ ਅਤੇ ਰਵਿੰਦਰ ਜਡੇਜਾ ਦੇ ਖੇਡਣ 'ਤੇ ਇਨ੍ਹਾਂ 'ਚੋਂ ਇਕ ਨੂੰ ਬਾਹਰ ਕੀਤਾ ਜਾ ਸਕਦਾ ਹੈ। ਦੀਪਕ ਚਾਹਰ ਤੇਜ਼ ਹਮਲੇ ਦੀ ਅਗੁਵਾਈ ਕਰਣਗੇ, ਪਰ ਖਲੀਲ ਅਹਿਮਦ  ਕਾਫ਼ੀ ਮਹਿੰਗੇ ਸਾਬਤ ਹੋਏ ਹਨ। ਉਨ੍ਹਾਂ ਨੇ ਪਿਛਲੇ ਦੋ ਟੀ-20 ਮੈਚਾਂ 'ਚ 8 ਓਵਰਾਂ 'ਚ 81 ਦੌੜਾਂ ਦੇ ਖਰਚ ਦਿੱਤੀਆਂ ਸਨ।


Related News