ਭਾਰਤੀ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਟੀਮ ਇੰਡੀਆ ਦੇ ਪ੍ਰੈਕਟਿਸ ਮੈਚ ਵੀ ਹੋਣਗੇ ਲਾਈਵ

05/15/2019 1:51:48 PM

ਜਲੰਧਰ : ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਖਿਤਾਬ ਦੀ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਹੈ। ਸਟਾਰ ਖਿਡਾਰੀਆਂ ਨਾਲ ਭਰੀ ਭਾਰਤੀ ਟੀਮ 25 ਮਈ ਨੂੰ ਇਸ ਵੱਡੇ ਟੂਰਨਾਮੈਂਟ ਵਿਚ ਆਪਣਾ ਪਹਿਲਾ ਅਭਿਆਸ ਮੈਚ ਖੇਡੇਗੀ। ਮੁੱਖ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਟੀਮਾਂ ਨੂੰ 2-2 ਅਭਿਆਸ ਮੈਚ ਖੇਡਣੇ ਹਨ। ਭਾਰਤੀ ਟੀਮ ਪਹਿਲਾਂ ਨਿਊਜ਼ੀਲੈਂਡ ਅਤੇ ਫਿਰ ਬੰਗਲਾਦੇਸ਼ ਨਾਲ ਖੇਡੇਗੀ। ਹੁਣ ਭਾਰਤੀ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਉਹ ਟੀਮ ਇੰਡੀਆ ਦੇ ਅਭਿਆਸ ਮੈਚ ਵੀ ਟੀਵੀ 'ਤੇ ਲਾਈਵ ਦੇਖ ਸਕਦੇ ਹਨ।

ਦਰਅਸਲ, ਆਈ. ਸੀ. ਸੀ. ਨੇ ਟੀਮ ਇੰਡੀਆ ਦੇ ਦੋਵੇਂ ਮੈਚਾਂ ਦਾ ਲਾਈਵ ਪ੍ਰਸਾਰਣ ਕਰਨ ਦਾ ਫੈਸਲਾ ਕੀਤਾ ਹੈ। 25 ਅਤੇ 28 ਮਈ ਨੂੰ ਹੋਣ ਵਾਲੇ ਇਹ ਦੋਵੇਂ ਅਭਿਆਸ ਮੈਚ ਟੀਵੀ 'ਤੇ ਦਿਸਣਗੇ। ਭਾਰਤ ਵਿਚ ਇਹ ਮੈਚ ਸਟਾਰ ਸਪੋਰਟਸ 'ਤੇ ਦੇਖ ਸਕਦੇ ਹੋ।

ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਸ਼ੈਡਿਯੂਲ :
25 ਮਈ: (ਵਾਰਮ-ਅਪ) ਭਾਰਤ ਬਨਾਮ ਨਿਊਜ਼ੀਲੈਂਡ, ਓਵਲ
28 ਮਈ: (ਵਾਰਮ-ਅਪ) ਭਾਰਤ ਬਨਾਮ ਬੰਗਲਾਦੇਸ਼, ਕਾਰਡਿਫ
--------
1. ਭਾਰਤ ਬਨਾਮ ਦੱਖਣੀ ਅਫਰੀਕਾ, ਸਾਉਥੈਮਪਟਨ - 5 ਜੂਨ
2. ਭਾਰਤ ਬਨਾਮ ਆਸਟ੍ਰੇਲੀਆ, ਓਵਲ - 9 ਜੂਨ
3. ਭਾਰਤ ਬਨਾਮ ਨਿਊਜ਼ੀਲੈਂਡ, ਟ੍ਰੈਂਟ ਬ੍ਰਿਜ - 13 ਜੂਨ
4. ਭਾਰਤ ਬਨਾਮ ਪਾਕਿਸਤਾਨ, ਓਲਡ ਟ੍ਰੈਫੋਰਡ - 16 ਜੂਨ
5. ਭਾਰਤ ਬਨਾਮ ਅਫਗਾਨਿਸਤਾਨ, ਸਾਉਥੈਮਪਟਨ - 22 ਜੂਨ
6. ਭਾਰਤ ਬਨਾਮ ਵੈਸਟ ਇੰਡੀਜ, ਓਲਡ ਟਰੈਫੋਰਡ - 27 ਜੂਨ
7. ਭਾਰਤ ਬਨਾਮ ਇੰਗਲੈਂਡ, ਐਜਬੈਸਟਨ - 30 ਜੂਨ
8. ਭਾਰਤ ਬਨਾਮ ਬੰਗਲਾਦੇਸ਼, ਐਜਬੈਸਟਨ - 2 ਜੁਲਾਈ
9. ਭਾਰਤ ਬਨਾਮ ਸ਼੍ਰੀਲੰਕਾ, ਲੀਡਜ਼- 6 ਜੁਲਾਈ
-----
9 ਜੁਲਾਈ: ਸੈਮੀਫਾਈਨਲ 1, ਓਲਡ ਟਰੈਫੋਰਡ
11 ਜੁਲਾਈ: ਸੈਮੀਫਾਈਨਲ 2, ਐਜਬੈਸਟਨ
14 ਜੁਲਾਈ: ਫਾਈਨਲ, ਲਾਡਸ


Related News