ਬਿਨਾ ਚੌਕਾ ਲਾਏ 20 ਓਵਰ ਖੇਡ ਗਈ ਟੀਮ ਇੰਡੀਆ, 18 ਸਾਲਾਂ ਬਾਅਦ ਹੋਇਆ ਅਜਿਹਾ

Saturday, Jan 12, 2019 - 02:46 PM (IST)

ਬਿਨਾ ਚੌਕਾ ਲਾਏ 20 ਓਵਰ ਖੇਡ ਗਈ ਟੀਮ ਇੰਡੀਆ, 18 ਸਾਲਾਂ ਬਾਅਦ ਹੋਇਆ ਅਜਿਹਾ

ਸਿਡਨੀ— ਸਿਡਨੀ ਵਨ ਡੇ ਦੇ ਦੌਰਾਨ ਆਸਟਰੇਲੀਆ ਵੱਲੋਂ ਦਿੱਤੇ ਗਏ 289 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸ਼ੁਰੂਆਤੀ ਓਵਰਾਂ 'ਚ ਵਿਕਟਾਂ ਦੀ ਪਤਝੜ ਵਿਚਾਲੇ ਅਜਿਹਾ ਰਿਕਾਰਡ ਬਣਾਇਆ ਜੋ ਕਿਸੇ ਨੂੰ ਵੀ ਹੈਰਾਨ ਕਰਨ ਲਈ ਕਾਫੀ ਹੈ। ਪਿਛਲੇ 9 ਸਾਲਾਂ 'ਚ ਔਸਤ ਪ੍ਰਤੀ ਪਾਰੀ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਭਾਰਤ ਦੇ ਟਾਪ ਬੱਲੇਬਾਜ਼ ਆਸਟਰੇਲੀਆ ਖਿਲਾਫ ਟੀਚੇ ਦਾ ਪਿੱਛਾ ਕਰਦੇ ਸਮੇਂ ਸ਼ੁਰੂਆਤੀ 20 ਓਵਰਾਂ 'ਚ ਇਕ ਵੀ ਚੌਕਾ ਨਹੀਂ ਲਾ ਸਕੇ। 
PunjabKesari
ਹਾਲਾਂਕਿ ਇਸ ਦੌਰਾਨ ਰੋਹਿਤ ਨੇ 3 ਤਾਂ ਧੋਨੀ ਨੇ ਇਕ ਛੱਕਾ ਜ਼ਰੂਰ ਲਾਇਆ। ਪਰ ਜੇਕਰ ਚੌਕਿਆਂ ਦੀ ਗੱਲ ਕਰੀਏ ਤਾਂ ਭਾਰਤ ਨੂੰ ਮੈਚ ਦੇ ਦੌਰਾਨ ਪਹਿਲਾ ਚੌਕਾ 21ਵੇਂ ਓਵਰ 'ਚ ਮਿਲਿਆ। ਇਸ ਤੋਂ ਪਹਿਲਾਂ 2001 'ਚ ਅਜਿਹਾ ਹੋਇਆ ਸੀ ਜਦੋਂ ਕੋਈ ਟੀਮ ਸ਼ੁਰੂਆਤੀ 20 ਓਵਰਾਂ 'ਚ ਇਕ ਵੀ ਚੌਕਾ ਨਾ ਲਾ ਸਕੀ ਹੋਵੇ। ਭਾਰਤੀ ਟੀਮ ਜਦੋਂ ਬੱਲੇਬਾਜ਼ੀ ਕਰ ਰਹੀ ਸੀ ਤਾਂ ਸੋਸ਼ਲ ਸਾਈਟਸ 'ਤੇ ਇਸੇ ਰਿਕਾਰਡ ਦੀ ਚਰਚਾ ਹੁੰਦੀ ਰਹੀ। ਕਿਉਂਕਿ ਮੈਦਾਨ 'ਤੇ ਰੋਹਿਤ ਸ਼ਰਮਾ ਅਤੇ ਧੋਨੀ ਜਿਹੇ ਦਿੱਗਜ ਸਨ। ਬਾਵਜੂਦ ਇਸ ਦੇ 20 ਓਵਰਾਂ 'ਚ ਇਕ ਵੀ ਚੌਕਾ ਨਾ ਲੱਗਣ ਕਰਕੇ ਸਾਰੇ ਕ੍ਰਿਕਟ ਫੈਂਸ ਹੈਰਾਨ ਸਨ।


author

Tarsem Singh

Content Editor

Related News