ਨਵੀਂ ਜਰਸੀ ਨਾਲ ਨਜ਼ਰ ਆਵੇਗੀ ਟੀਮ ਇੰਡੀਆ, OPPO ਦੀ ਜਗ੍ਹਾ BYJU’S ਨੂੰ ਮਿਲਿਆ ਅਧਿਕਾਰ

Sunday, Sep 15, 2019 - 01:28 PM (IST)

ਨਵੀਂ ਜਰਸੀ ਨਾਲ ਨਜ਼ਰ ਆਵੇਗੀ ਟੀਮ ਇੰਡੀਆ, OPPO ਦੀ ਜਗ੍ਹਾ BYJU’S ਨੂੰ ਮਿਲਿਆ ਅਧਿਕਾਰ

ਸਪੋਰਟਸ ਡੈਸਕ— ਧਰਮਸ਼ਾਲਾ 'ਚ ਟੀਮ ਇੰਡੀਆ ਅਤੇ ਸਾਊਥ ਅਫਰੀਕਾ ਵਿਚਾਲੇ ਪਹਿਲਾ ਟੀ-20 ਮੈਚ ਅੱਜ ਹੋਣਾ ਹੈ। ਇਸ ਮੁਕਾਬਲੇ 'ਚ ਟੀਮ ਇੰਡੀਆ ਨਵੇਂ ਲੁਕ 'ਚ ਨਵੀਂ ਜਰਸੀ ਦੇ ਨਾਲ ਨਜ਼ਰ ਆਵੇਗੀ। ਹੁਣ ਭਾਰਤੀ ਖਿਡਾਰੀਆਂ ਦੀ ਜਰਸੀ 'ਤੇ ਓਪੋ ਦੀ ਜਗ੍ਹਾ ਬਾਇਜੂ ਦਾ ਨਾਂ ਦਿਖੇਗਾ। ਅਜੇ ਤਕ ਜਰਸੀ 'ਚ ਚਾਈਨੀਜ਼ ਕੰਪਨੀ ਓਪੋ ਦਾ ਨਾਂ ਸੀ ਪਰ ਹੁਣ ਉਸ ਦੀ ਜਗ੍ਹਾ ਬਾਇਜੂ ਨੇ ਲੈ ਲਈ ਹੈ। ਓਪੋ ਨੇ ਟਾਈਟਲ ਸਪਾਂਸਰ ਦਾ ਅਧਿਕਾਰ ਭਾਰਤੀ ਐਜੁਕੇਸ਼ਨ ਸੈਕਟਰ ਨਾਲ ਜੁੜੀ ਕੰਪਨੀ ਬਾਇਜੂ ਨੂੰ ਵੇਚ ਦਿੱਤਾ ਹੈ। ਧਰਮਸ਼ਾਲਾ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਵੀ ਸ਼ਾਸਤਰੀ ਨੇ ਨਵੀਂ ਜਰਸੀ ਨੂੰ ਲਾਂਚ ਕੀਤਾ। ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ।
PunjabKesari
ਇਸ ਮੈਚ ਤੋਂ ਪਹਿਲਾਂ ਜਦੋਂ ਕਪਤਾਨ ਕੋਹਲੀ ਨੇ ਪ੍ਰੈੱਸ ਕਾਨਫਰੰਸ ਕੀਤੀ ਉਦੋਂ ਵੀ ਉਸ ਦੀ ਜਰਸੀ 'ਤੇ ਸਪਾਂਸਰ ਬਾਇਜੂ ਦਾ ਨਾਂ ਲਿਖਿਆ ਸੀ। ਜ਼ਿਕਰਯੋਗ ਹੈ ਕਿ ਓਪੋ ਨੇ ਟੀਮ ਇੰਡੀਆ ਦੇ ਸਪਾਂਸਰ ਦੇ ਰੂਪ 'ਚ ਪੰਜ ਸਾਲ ਦਾ ਕਰਾਰ ਕੀਤਾ ਸੀ। ਪਰ ਉਸ ਨੇ ਵਿਚਾਲੇ ਹੀ ਹਟਣ ਦਾ ਫੈਸਲਾ ਕੀਤਾ ਅਤੇ ਆਪਣਾ ਸੌਦਾ ਬਾਇਜੂ ਨੂੰ ਟਰਾਂਸਫਰ ਕਰ ਦਿੱਤਾ। ਖਬਰਾਂ ਦੀ ਮੰਨੀਏ ਤਾਂ 2017 'ਚ ਓਪੋ ਨੇ ਟੀਮ ਇੰਡੀਆ ਦੀ ਜਰਸੀ 'ਤੇ ਟਾਈਟਲ ਸਪਾਂਸਰ ਦੇ ਅਧਿਕਾਰ 1079 ਕਰੋੜ ਰੁਪਏ 'ਚ ਖਰੀਦੇ ਸਨ। ਰਿਪੋਰਟ ਦੇ ਮੁਤਾਬਕ ਓਪੋ ਨੂੰ ਇਹ ਡੀਲ ਬਹੁਤ ਮਹਿੰਗੀ ਸਾਬਤ ਹੋ ਰਹੀ ਸੀ। ਇਸ ਦੀ ਵਜ੍ਹਾ ਨਾਲ ਉਸ ਨੇ ਡੀਲ ਬਾਇਜੂ ਨੰ ਵੇਚ ਦਿੱਤੀ। ਓਪੋ ਦੇ ਇਸ ਫੈਸਲੇ ਦੇ ਬਾਅਦ ਬੀ. ਸੀ. ਸੀ. ਆਈ. ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਉੁਸ ਨੂੰ ਇੰਨੀ ਹੀ ਰਕਮ ਮਿਲੇਗੀ। ਇਸ ਦੀ ਡੀਲ 31 ਮਾਰਚ 2022 ਤਕ ਚਲੇਗੀ। ਜ਼ਿਕਰਯੋਗ ਹੈ ਕਿ ਭਾਰਤ ਦੌਰੇ 'ਤੇ ਆਈ ਸਾਊਥ ਅਫਰੀਕਾ ਦੇ ਨਾਲ ਟੀਮ ਇੰਡੀਆ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਤੇ ਇਸ ਦੇ ਬਾਅਦ ਟੈਸਟ ਸੀਰੀਜ਼ ਖੇਡਣੀ ਹੈ। ਇਹ ਟੀ-20 ਸੀਰੀਜ਼ ਆਗਾਮੀ ਵਿਸ਼ਵ ਕੱਪ 2020 ਦੀ ਤਿਆਰੀਆਂ ਦੇ ਲਿਹਾਜ਼ ਨਾਲ ਦੋਵੇਂ ਹੀ ਟੀਮਾਂ ਲਈ ਕਾਫੀ ਅਹਿਮ ਹੋਣ ਵਾਲੀ ਹੈ।


author

Tarsem Singh

Content Editor

Related News