ਹੁਣ ਟੀਮ ਇੰਡੀਆ ਦੇ ਇਸ ਕ੍ਰਿਕਟਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ
Friday, Aug 21, 2020 - 11:06 AM (IST)
ਸਪੋਰਟਸ ਡੈਸਕ : ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਵਿਜੇ ਸ਼ੰਕਰ ਨੇ ਆਪਣੀ ਪ੍ਰਮਿਕਾ ਨਾਲ ਮੰਗਣੀ ਕਰ ਲਈ ਹੈ। ਇਸ ਖੁਸ਼ੀ ਦੇ ਪਲ ਨੂੰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾ ਨਾਲ ਵੀ ਸ਼ੇਅਰ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ।
ਦਰਅਸਲ ਸ਼ੰਕਰ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਆਪਣੀ ਮੰਗੇਤਰ ਵੈਸ਼ਾਲੀ ਵਿਸ਼ਵੇਸ਼ਵਰਣ ਨਾਲ ਵਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕਟਰ ਕੇ.ਐਲ. ਰਾਹੁਲ ਨੇ ਲਿਖਿਆ- ਵਧਾਈਆਂ ਬਰੋ। ਉਥੇ ਹੀ ਯੁਜਵੇਂਦਰ ਚਾਹਲ, ਸ਼੍ਰੇਯਸ ਅੱਯਰ, ਕਰੁਣਾਲ ਪੰਡਯਾ, ਕਰੁਣ ਨਾਇਰ, ਮੁਹੰਮਦ ਸਿਰਾਜ, ਸਿੱਧਾਰਥ ਕੌਲ ਅਤੇ ਅਭਿਵਨ ਮੁਕੁੰਦ ਸਮੇਤ ਕਈ ਖਿਡਾਰੀਆਂ ਨੇ ਉਨ੍ਹਾਂ ਦੀ ਸਗਾਈ ਦੀ ਪੋਸਟ 'ਤੇ ਕੁਮੈਂਟ ਕੀਤੇ।
ਸ਼ੰਕਰ ਦੇ ਕ੍ਰਿਕਟਰ ਕਰੀਅਰ ਦੀ ਗੱਲ ਕਰੇ ਤਾਂ ਉਨ੍ਹਾਂ ਨੇ ਭਾਰਤ ਲਈ ਆਪਣਾ ਟੀ-20 ਡੇਬਿਊ 2018 ਵਿਚ ਸ਼੍ਰੀਲੰਕਾ ਖ਼ਿਲਾਫ ਕੋਲੰਬੋ ਵਿਚ ਕੀਤਾ ਸੀ। ਉਨ੍ਹਾਂ ਨੇ ਆਪਣਾ ਵਨਡੇ ਟੈਸਟ ਡੇਬਿਊ ਇਸ ਦੇ ਇਕ ਸਾਲ ਬਾਅਦ ਆਸਟ੍ਰੇਲੀਆ ਖ਼ਿਲਾਫ ਮੈਲਬੌਰਨ ਵਿਚ ਕੀਤਾ ਸੀ। ਉਨ੍ਹਾਂ ਨੇ ਹੁਣ ਤੱਕ 12 ਵਨਡੇ ਵਿਚ 31.85 ਦੀ ਔਸਤ ਨਾਲ 223 ਦੌੜਾਂ ਬਣਾਈਆਂ ਹਨ। ਉਥੇ ਹੀ, 9 ਟੀ-20 ਵਿਚ 25.25 ਦੀ ਔਸਤ ਨਾਲ 101 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਵਨਡੇ ਵਿਚ 5.40 ਦੀ ਇਕੋਨਾਮੀ ਨਾਲ 4 ਵਿਕੇਟ ਅਤੇ ਟੀ-20 ਵਿਚ 9.09 ਦੀ ਇਕੋਨਾਮੀ ਨਾਲ 5 ਵਿਕਟਾਂ ਲਈਆਂ ਹਨ।