ਟਾਟਾ ਸਟੀਲ ਮਾਸਟਰਸ ਸ਼ਤਰੰਜ : ਕਾਰਲਸਨ ਨੇ ਜਿੱਤਿਆ ਟਾਟਾ ਸਟੀਲ ਮਾਸਟਰਸ ਦਾ ਅੱਠਵਾਂ ਖ਼ਿਤਾਬ

Tuesday, Feb 01, 2022 - 11:37 AM (IST)

ਟਾਟਾ ਸਟੀਲ ਮਾਸਟਰਸ ਸ਼ਤਰੰਜ : ਕਾਰਲਸਨ ਨੇ ਜਿੱਤਿਆ ਟਾਟਾ ਸਟੀਲ ਮਾਸਟਰਸ ਦਾ ਅੱਠਵਾਂ ਖ਼ਿਤਾਬ

ਵਿਜ਼ਕ ਆਨ ਜ਼ੀ , ਨੀਦਰਲੈਂਡ (ਨਿਕਲੇਸ਼ ਜੈਨ)- ਟਾਟਾ ਸਟੀਲ ਸ਼ਤਰੰਜ 2022 ਦਾ ਖ਼ਿਤਾਬ ਰਿਕਾਰਡ 8ਵੀਂ ਵਾ ਵਿਸ਼ਵ ਦੇ ਨੰਬਰ ਇਕ ਸ਼ਤਰੰਜ ਖਿਡਾਰੀ ਤੇ ਵਿਸ਼ਵ ਸ਼ਤਰੰਜ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਆਪਣੇ ਨਾਂ ਕਰ ਲਿਆ। ਕਾਰਲਸਨ ਆਖ਼ਰੀ ਦੇ ਰਾਊਂਡ 'ਚ ਯੂ. ਐੱਸ. ਏ. ਦੇ ਫਾਬੀਆਨੋ ਕਾਰੂਆਨਾ ਤੇ ਰੂਸ ਦੇ ਡੇਨੀਅਲ ਡੁਬੋਵ ਦੇ ਖਿਲਾਫ਼ ਪੂਰਾ ਅੰਕ ਪ੍ਰਾਪਤ ਕਰਦੇ ਹੋਏ 13 ਰਾਊਂਡ 'ਚ ਕੁਲ 9.5 ਅੰਕ ਬਣਾ ਕੇ ਜੇਤੂ ਬਣਨ 'ਚ ਕਾਮਯਾਬ ਰਹੇ।

ਇਹ ਵੀ ਪੜ੍ਹੋ : PR ਸ਼੍ਰੀਜੇਸ਼ ‘ਵਰਲਡ ਸਪੋਰਟਸ ਐਥਲੀਟ ਆਫ ਦਿ ਯੀਅਰ’ ਪੁਰਸਕਾਰ ਜਿੱਤਣ ਵਾਲੇ ਦੂਜੇ ਭਾਰਤੀ ਬਣੇ

ਇਸ ਤੋਂ ਪਹਿਲਾਂ ਟਾਟਾ ਸਟੀਲ ਸ਼ਤਰੰਜ ਨੂੰ ਕਦੀ ਕੋਰਸ ਸ਼ਤਰੰਜ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਉਦੋਂ ਕਾਰਲਸਨ ਨੇ 2008, 2010, 2012 2015, 2016, 2018 ਤੇ 2019 'ਚ ਇਹ ਵਕਾਰੀ ਖ਼ਿਤਾਬ ਆਪਣੇ ਨਾਂ ਕੀਤਾ ਸੀ। ਕਾਰਲਸਨ ਤੋਂ ਬਾਅਦ ਭਾਰਤ ਦੇ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਦਾ ਨੰਬਰ ਆਉਂਦਾ ਹੈ ਤੇ ਇਹ ਇਹ ਖ਼ਿਤਾਬ 5 ਵਾਰ ਆਪਣੇ ਨਾਂ ਕਰ ਚੁੱਕੇ ਹਨ। 

ਇਹ ਵੀ ਪੜ੍ਹੋ : ਹਰਭਜਨ ਸਿੰਘ ਦਾ ਵੱਡਾ ਬਿਆਨ- ਮੈਂ ਟੀਮ ਇੰਡੀਆ ਦਾ ਕਪਤਾਨ ਬਣਨ 'ਚ ਸੀ ਸਮਰਥ ਪਰ ਇਹ ਸੀ ਵੱਡਾ ਅੜਿੱਕਾ

ਕਾਰਲਸਨ ਦੇ ਬਾਅਦ 8 ਅੰਕ ਬਣਾ ਕੇ ਅਜਰਬੇਜਾਨ ਦੇ ਮਮੇਦਯਾਰੋਵ ਤੇ ਹੰਗਰੀ ਦੇ ਰਿਚਰਡ ਰਾਪੋਰਟ 8 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਪ੍ਰਤੀਯੋਗਿਤਾ ਦੇ ਦੂਜੇ ਪੜਾਅ 'ਚ ਸਭ ਤੋਂ ਅੱਗੇ ਚਲ ਰਹੇ ਭਾਰਤ ਦੇ ਵਿਦਿਤ ਗੁਜਰਾਤੀ ਨੂੰ ਆਖ਼ਰੀ ਰਾਊਂਡ 'ਚ ਰੂਸ ਦੇ ਸੇਰਗੀ ਕਾਰਯਾਕਿਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਆਖ਼ਰੀ ਚਾਰ ਰਾਊਂਡ 'ਚ 3 ਹਾਰ ਤੇ ਇਕ ਡਰਾਅ ਦੇ ਚਲਦੇ ਉਹ 6 ਅੰਕ ਬਣਾਕੇ 10ਵੇਂ ਸਥਾਨ 'ਤੇ ਰਹੇ ਜਦਕਿ ਭਾਰਤ ਦੇ ਯੁਵਾ ਖਿਡਾਰੀ ਪ੍ਰਗਿਆਨੰਧਾ ਆਰ. ਨੇ ਆਖ਼ਰੀ ਰਾਊਂਡ 'ਚ ਰੂਸ ਦੇ ਆਂਦਰੇ ਐਸੀਪੇਂਕੋ ਨੂੰ ਮਾਤ ਦਿੰਦੇ ਹੋਏ 12ਵਾਂ ਸਥਾਨ ਹਾਸਲ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News