ਟਾਟਾ ਸਟੀਲ ਮਾਸਟਰਸ ਸ਼ਤਰੰਜ : ਅਰਜੁਨ ਅਤੇ ਗੁਕੇਸ਼ ਦਰਮਿਆਨ ਮੈਚ ਰਿਹਾ ਬਰਾਬਰੀ ''ਤੇ

Sunday, Jan 29, 2023 - 05:24 PM (IST)

ਟਾਟਾ ਸਟੀਲ ਮਾਸਟਰਸ ਸ਼ਤਰੰਜ : ਅਰਜੁਨ ਅਤੇ ਗੁਕੇਸ਼ ਦਰਮਿਆਨ ਮੈਚ ਰਿਹਾ ਬਰਾਬਰੀ ''ਤੇ

ਵਾਈ ਕਾਨ ਜੀ (ਨੀਦਰਲੈਂਡ),  (ਨਿਕਲੇਸ਼ ਜੈਨ)- ਸ਼ਤਰੰਜ ਦਾ ਵਿੰਬਲਡਨ ਕਹੇ ਜਾਣ ਵਾਲੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਦੇ 85ਵੇਂ ਐਡੀਸ਼ਨ ਦੇ 11ਵੇਂ ਰਾਊਂਡ ’ਚ ਭਾਰਤ ਦੇ ਡੀ. ਗੁਕੇਸ਼ ਅਤੇ ਅਰਜੁਨ ਏਰੀਗਾਸੀ ਵਿਚਕਾਰ ਮੁਕਾਬਲਾ ਬਰਾਬਰੀ ’ਤੇ ਰਿਹਾ। ਅਰਜੁਨ ਅਤੇ ਗੁਕੇਸ਼ ਪਿਛਲੇ ਸਾਲ ਭਾਰਤ ਦੇ ਸਭ ਤੋਂ ਘਟ ਉਮਰ ’ਚ 2700 ਰੇਟਿੰਗ ਪਾਰ ਕਰ ਸਭ ਤੋਂ ਘਟ ਉਮਰ ਦੇ ਭਾਰਤੀ ਖਿਡਾਰੀ ਬਣੇ ਸਨ, ਜਿਨ੍ਹਾਂ ਨੇ ਵਿਸ਼ਵ ਕੱਪ ਦੇ ਟਾਪ-20 ’ਚ ਜਗ੍ਹਾ ਬਣਾਈ ਸੀ। 

2700 ਰੇਟਿੰਗ ਪਾਰ ਕਰਨ ਤੋਂ ਬਾਅਦ ਦੋਵਾਂ ਵਿਚਕਾਰ ਇਹ ਪਹਿਲਾ ਕਲਾਸਿਕਲ ਮੁਕਾਬਲਾ ਸੀ। 11ਵੇਂ ਰਾਊਂਡ ’ਚ ਖੇਡੇ ਗਏ 7 ਮੁਕਾਬਲਿਆਂ ’ਚ ਸਿਰਫ 1 ਦਾ ਨਤੀਜਾ ਆਇਆ, ਜਦੋਂਕਿ 6 ਬਰਾਬਰੀ ’ਤੇ ਖਤਮ ਹੋਏ। ਈਰਾਨ ਦੇ ਪਰਰਹਮ ਮਘਸੂਦਲੂ ਨੇ ਭਾਰਤ ਦੇ ਆਰ. ਪ੍ਰਗਿਆਨੰਦ ਨੂੰ ਹਰਾਇਆ, ਜਦੋਂਕਿ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਉਜਬੇਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ ਨਾਲ, ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਅਮਰੀਕਾ ਦੇ ਵੇਸਲੀ ਸੋ ਨਾਲ, ਅਮਰੀਕਾ ਦੇ ਲੇਵੋਨ ਓਰੋਨੀਅਨ ਨੇ ਹਮਵਤਨੀ ਫਬਿਆਨੋਂ ਕਰੂਆਨਾ ਨਾਲ, ਜਰਮਨੀ ਦੇ ਵਿੰਸੇਂਟ ਕੇਮਰ ਨੇ ਰੋਮਾਨੀਆ ਦੇ ਰਿਚਰਡ ਰਾਪੋਰਟ ਨਾਲ, ਚੀਨ ਦੇ ਡਿੰਗ ਲੀਰੇਨ ਨੇ ਨੀਦਰਲੈਂਡ ਦੇ ਜਾਰਡਨ ਫਾਰੇਸਟ ਨਾਲ ਬਾਜ਼ੀ ਡਰਾਅ ਖੇਡੀ। 13 ਰਾਊਂਡ ਦੇ ਇਸ ਟੂਰਨਾਮੈਂਟ ’ਚ 11 ਰਾਊਂਡ ਤੋਂ ਬਾਅਦ ਫਿਲਹਾਲ ਅਬਦੁਸਤਾਰੋਵ 7.5 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਹੇ ਹਨ।


author

Tarsem Singh

Content Editor

Related News