ਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ

Sunday, Jan 21, 2024 - 10:37 AM (IST)

ਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ

ਮੁੰਬਈ–ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਟਾਈਟਲ ਅਧਿਕਾਰ ਸ਼ਨੀਵਾਰ ਨੂੰ ਟਾਟਾ ਗਰੁੱਪ ਨੂੰ 5 ਸਾਲ ਲਈ ਦੇ ਦਿੱਤੇ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ, ‘‘ਸਾਨੂੰ ਆਈ. ਪੀ.ਐੱਲ. ਦੇ ਟਾਈਟਲ ਸਪਾਂਸਰ ਦੇ ਰੂਪ ਵਿਚ ਟਾਟਾ ਗਰੁੱਪ ਨਾਲ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਲੀਗ ਨੇ ਕਲਾ, ਉਤਸ਼ਾਹ ਤੇ ਮਨੋਰੰਜਨ ਦੇ ਆਪਣੇ ਬੇਜੋੜ ਮਿਸ਼ਰਣ ਦੇ ਨਾਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ।’’

ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸਚਿਨ, ਕੋਹਲੀ ਸਮੇਤ ਇਨ੍ਹਾਂ ਸਟਾਰ ਖਿਡਾਰੀਆਂ ਨੂੰ ਦਿੱਤਾ ਗਿਆ ਸੱਦਾ
ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਟਾਟਾ ਗਰੁੱਪ ਨੇ 2500 ਕਰੋੜ ਰੁਪਏ ਦੇ ਰਿਕਾਰਡ ਮੁੱਲ ’ਤੇ ਬੀ. ਸੀ. ਸੀ. ਆਈ. ਨਾਲ ਆਪਣੇ ਸਹਿਯੋਗੀ ਨੂੰ ਰੀਨਿਊ ਕੀਤਾ ਹੈ ਜਿਹੜੀ ਲੀਗ ਦੇ ਇਤਿਹਾਸ ਵਿਚ ਹੁਣ ਤਕ ਦੀ ਸਭ ਤੋਂ ਵੱਧ ਸਪਾਂਸਰ ਰਾਸ਼ੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News