ਤਨਵੀ ਨੂੰ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਚਾਂਦੀ ਤਮਗੇ ਨਾਲ ਕਰਨਾ ਪਿਆ ਸਬਰ

Monday, Oct 20, 2025 - 12:21 AM (IST)

ਤਨਵੀ ਨੂੰ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਚਾਂਦੀ ਤਮਗੇ ਨਾਲ ਕਰਨਾ ਪਿਆ ਸਬਰ

ਗੁਹਾਟੀ-ਭਾਰਤੀ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਦਾ ਬੀ. ਡਬਲਯੂ. ਐੱਫ. ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਦਾ ਸੁਪਨਾ ਐਤਵਾਰ ਨੂੰ ਇੱਥੇ ਮਹਿਲਾ ਸਿੰਗਲਜ਼ ਫਾਈਨਲ ਵਿਚ ਥਾਈਲੈਂਡ ਦੀ ਅਨਯਾਪਤ ਫਿਚਿਤਪ੍ਰੀਚਾਸਕ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਕੇ ਟੁੱਟ ਗਿਆ।ਇਹ 16 ਸਾਲਾ ਖਿਡਾਰਨ ਸਾਇਨਾ ਨੇਹਵਾਲ ਤੇ ਅਪਰਣਾ ਪੋਪਟ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹੋਏ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਣ ਵਾਲੀ ਸਿਰਫ ਤੀਜੀ ਭਾਰਤੀ ਮਹਿਲਾ ਸ਼ਟਲਰ ਬਣੀ।

ਫਾਈਨਲ ਵਿਚ ਹਾਲਾਂਕਿ ਉਹ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਉਸ ਨੂੰ ਦੂਜਾ ਦਰਜਾ ਪ੍ਰਾਪਤ ਥਾਈ ਖਿਡਾਰਨ ਹੱਥੋਂ 7-15, 12-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਨਾਲ ਤਨਵੀ ਨੇ ਚਾਂਦੀ ਤਮਗੇ ਨਾਲ ਆਪਣੀ ਮੁਹਿੰਮ ਖਤਮ ਕੀਤੀ, ਜਿਹੜਾ 17 ਸਾਲਾਂ ਵਿਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਭਾਰਤ ਦਾ ਪਹਿਲਾ ਤਮਗਾ ਹੈ। ਸਾਇਨਾ (2008 ਵਿਚ ਸੋਨ ਤੇ 2006 ਵਿਚ ਚਾਂਦੀ) ਤੇ ਅਪਰਣਾ (1996 ਵਿਚ ਚਾਂਦੀ) ਇਸ ਪ੍ਰਤੀਯੋਗਿਤਾ ਵਿਚ ਤਮਗਾ ਜਿੱਤਣ ਵਾਲੀਆਂ ਹੋਰ ਭਾਰਤੀ ਮਹਿਲਾ ਖਿਡਾਰੀ ਹਨ।


author

Hardeep Kumar

Content Editor

Related News