ਬੰਗਲਾਦੇਸ਼ੀ ਟੀਮ ਲਈ ਵੱਡਾ ਝਟਕਾ, ਅਫਰੀਕਾ ਖਿਲਾਫ ਮੈਚ ਤੋਂ ਪਹਿਲਾਂ ਜਖਮੀ ਹੋਇਆ ਇਹ ਬੱਲੇਬਾਜ਼

Saturday, Jun 01, 2019 - 11:51 AM (IST)

ਬੰਗਲਾਦੇਸ਼ੀ ਟੀਮ ਲਈ ਵੱਡਾ ਝਟਕਾ, ਅਫਰੀਕਾ ਖਿਲਾਫ ਮੈਚ ਤੋਂ ਪਹਿਲਾਂ ਜਖਮੀ ਹੋਇਆ ਇਹ ਬੱਲੇਬਾਜ਼

ਸਪੋਰਟ ਡੈਸਕ— ਬੰਗਲਾਦੇਸ਼ ਦੇ ਖਿਡਾਰੀਆਂ ਦੇ ਜਖਮੀ ਹੋਣ ਦੀਆਂ ਪ੍ਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ ਕਿਉਂਕਿ ਦੱਖਣ ਅਫਰੀਕਾ ਦੇ ਖਿਲਾਫ ਐਤਵਾਰ ਨੂੰ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਨੈੱਟ ਅਭਿਆਸ 'ਚ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੂੰ ਨੈੱਟ 'ਤੇ ਬੱਲੇਬਾਜ਼ੀ ਕਰਦੇ ਹੋਏ ਕਲਾਈ 'ਚ ਸੱਟ ਲੱਗ ਗਈ। PunjabKesari ਅਭਿਅਸ ਸੈਸ਼ਨ ਦੇ ਦੌਰਾਨ ਕਲਾਈ 'ਤੇ ਗੇਂਦ ਲੱਗਣ ਨਾਲ ਖੱਬੇ ਹੱਥ ਦੇ ਖ਼ੁਰਾਂਟ ਬੱਲੇਬਾਜ਼ ਨੂੰ ਫਿਜੀਓ ਥਿਹਾਨ ਚੰਦਰਮੋਹਨ ਦੇ ਨਾਲ ਤੁਰੰਤ ਡ੍ਰੈਸਿੰਗ ਰੂਮ 'ਚ ਲੈ ਜਾਇਆ ਗਿਆ। ਉਨ੍ਹਾਂ ਦੀ ਕਲਾਈ ਦੇ ਐਕਸ-ਰੇ ਕਰਵਾਉਣ ਦੀ ਉਮੀਦ ਹੈ। ਚੋਣਕਰਤਾ ਹਬੀਬੁਰ ਬਸ਼ਰ ਨੇ ਕਿਹਾ, 'ਅਜੇ ਕੁੱਝ ਵੀ ਕਹਿਣਾ ਬਹੁਤ ਜਲਦਬਾਜੀ ਹੋਵੇਗੀ ਪਰ ਅਸੀਂ ਐਕਸ ਕਰਾਂਵਾਗੇ ਤੇ ਜੇਕਰ ਇਸ 'ਚ ਫ੍ਰੈਕਚਰ ਹੋਇਆ ਤਾਂ ਉਹ ਖੇਡਣ ਲਈ ਉਪਲੱਬਧ ਨਹੀਂ ਹੋਵੇਗਾ।


Related News