ਤਮਿਲ ਥਲਾਈਵਾਸ ਨੇ ਯੂਪੀ ਯੋਧਾ ਨੂੰ 34-33 ਨਾਲ ਹਰਾਇਆ

09/14/2017 8:51:50 AM

ਸੋਨੀਪਤ— ਅਜੇ ਠਾਕੁਰ ਦੇ ਅੰਤਿਮ ਮਿੰਟ 'ਚ ਪੰਜ ਅੰਕ ਦੀ ਬਦੌਲਤ ਤਮਿਲ ਥਲਾਈਵਾਸ ਨੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਅੱਜ ਇੱਥੇ ਯੂਪੀ ਯੋਧਾ ਨੂੰ 34-33 ਨਾਲ ਹਰਾਇਆ। ਇਹ ਥਲਾਈਵਾਸ ਦੀ ਸੈਸ਼ਨ ਦੀ ਦੂਜੀ ਜਿੱਤ ਹੈ।
ਪੂਰੇ ਮੈਚ ਦੇ ਦੌਰਾਨ ਯੂਪੀ ਯੋਧਾ ਦੀ ਟੀਮ ਦਾ ਦਬਦਬਾ ਰਿਹਾ ਪਰ ਥਲਾਈਵਾਸ ਨੇ ਅੰਤਿਮ ਪਲਾਂ 'ਚ ਬਾਜ਼ੀ ਪਲਟ ਦਿੱਤੀ। ਯੂਪੀ ਯੋਧਾ ਵੱਲੋਂ ਨਿਤਿਨ ਤੋਮਰ ਨੇ 14 ਅੰਕ ਜੁਟਾਏ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਇਸ ਜਿੱਤ ਦੇ ਬਾਵਜੂਦ ਥਲਾਈਵਾਸ ਦੀ ਟੀਮ 10 ਮੈਚਾਂ 'ਚ 21 ਅੰਕ ਦੇ ਨਾਲ ਜ਼ੋਨ ਬੀ 'ਚ ਅੰਤਿਮ ਸਥਾਨ 'ਤੇ ਹੈ। ਯੂਪੀ ਯੋਧਾ 14 ਮੈਚਾਂ 'ਚ 37 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ।


Related News