ਤਾਮਿਲਨਾਡੂ ਨੇ ਫਾਈਨਲ ''ਚ ਪਹੁੰਚਣ ਦੇ ਨਾਲ ਏ ਡਿਵੀਜ਼ਨ ਲਈ ਕੁਆਲੀਫਾਈ ਕੀਤਾ
Saturday, Jan 19, 2019 - 05:26 PM (IST)

ਚੇਨਈ— ਮੇਜ਼ਬਾਨ ਤਾਮਿਲਨਾਡੂ ਨੇ ਹਾਕੀ ਇੰਡੀਆ ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨਸ਼ਿਪ (ਬੀ ਡਿਵੀਜ਼ਨ) ਦੇ ਸੈਮੀਫਾਈਨਲ 'ਚ ਭਾਰਤੀ ਖੇਡ ਅਥਾਰਿਟੀ (ਸਾਈ) ਨੂੰ ਸ਼ਨੀਵਾਰ ਨੂੰ ਇੱਥੇ 6-5 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕਰਨ ਦੇ ਨਾਲ 'ਏ' ਡਿਵੀਜ਼ਨ ਲਈ ਕੁਆਲੀਫਾਈ ਕੀਤਾ।
ਰੋਮਾਂਚਕ ਮੁਕਾਬਲੇ ਦਾ ਫੈਸਲਾ ਪੈਨਲਟੀ ਸ਼ੂਟਆਊਟ 'ਚ ਹੋਇਆ। ਨਿਯਮਿਤ ਸਮੇਂ 'ਚ ਦੋਵੇਂ ਟੀਮਾਂ 3-3 ਨਾਲ ਬਰਾਬਰੀ 'ਤੇ ਸਨ ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ 'ਚ ਤਾਮਿਨਾਡੂ ਨੇ ਪੰਜ ਮੌਕਿਆਂ 'ਚੋਂ ਤਿੰਨ ਨੂੰ ਗੋਲ 'ਚ ਬਦਲਿਆ ਜਦਕਿ ਸਾਈ ਦੀ ਟੀਮ ਦੋ ਗੋਲ ਹੀ ਕਰ ਸਕੀ। ਫਾਈਨਲ 'ਚ ਪਹੁੰਚਣ ਦੇ ਨਾਲ ਹੀ ਤਾਮਿਲਨਾਡੂ ਨੇ ਚਾਰ ਸਾਲ ਦੇ ਬਾਅਦ ਇਕ ਵਾਰ ਫਿਰ 'ਏ' ਡਿਵੀਜ਼ਨ ਦੇ ਲਈ ਕੁਆਲੀਫਾਈ ਕੀਤਾ ਹੈ।