ਨਿਸ਼ਾਨੇਬਾਜ਼ ਮਨੂ ਭਾਕਰ ਤੋਂ ਤਮਗੇ ਦੀ ਉਮੀਦ, ਪੈਰਿਸ ਓਲੰਪਿਕ 'ਚ ਭਾਰਤ ਦੇ ਅੱਜ ਦੇ ਸ਼ਡਿਊਲ 'ਤੇ ਮਾਰੋ ਨਜ਼ਰ
Sunday, Jul 28, 2024 - 12:26 PM (IST)

ਸਪੋਰਟਸ ਡੈਸਕ : ਓਲੰਪਿਕ ਖੇਡਾਂ ਸ਼ੁਰੂ ਹੋ ਗਈਆਂ ਹਨ। ਕੱਲ੍ਹ 27 ਜੁਲਾਈ ਨੂੰ ਜਿਥੇ ਭਾਰਤੀ ਪੁਰਸ਼ ਹਾਕੀ ਟੀਮ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਉਥੇ ਹੀ ਬੈਡਮਿੰਟਨ 'ਚ ਤਮਗੇ ਦੇ ਦਾਅਵੇਦਾਰ ਸਾਤਵਿਕ ਸਾਈਰਾਜ ਰੈਂਕੀਰੈੱਡੀ, ਚਿਰਾਗ ਸ਼ੈਟੀ ਅਤੇ ਲਕਸ਼ਯ ਸੇਨ ਨੇ ਜਿੱਤ ਨਾਲ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 580 ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਅੱਜ ਦਾ ਸ਼ਡਿਊਲ ਇਸ ਪ੍ਰਕਾਰ ਹੈ-
ਬੈਡਮਿੰਟਨ
ਮਹਿਲਾ ਸਿੰਗਲਜ਼ (ਗਰੁੱਪ ਪੜਾਅ): ਪੀਵੀ ਸਿੰਧੂ ਬਨਾਮ ਐੱਫਐੱਨ ਅਬਦੁਲ ਰਜ਼ਾਕ (ਮਾਲਦੀਵ) - ਦੁਪਹਿਰ 12.50 ਵਜੇ
ਪੁਰਸ਼ ਸਿੰਗਲਜ਼ (ਗਰੁੱਪ ਪੜਾਅ): ਪ੍ਰਣਯ ਐੱਚਐੱਸ ਬਨਾਮ ਫੈਬੀਅਨ ਰੋਥ (ਜਰਮਨੀ) - ਰਾਤ 8.00 ਵਜੇ
ਸ਼ੂਟਿੰਗ
ਔਰਤਾਂ ਦੀ 10 ਮੀਟਰ ਏਅਰ ਰਾਈਫਲ ਯੋਗਤਾ: ਇਲਾਵੇਨਿਲ ਵਲਾਰੀਵਨ- ਦੁਪਹਿਰ 12.45 ਵਜੇ
ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਯੋਗਤਾ: ਸੰਦੀਪ ਸਿੰਘ ਅਤੇ ਅਰਜੁਨ ਬਬੂਟਾ- ਦੁਪਹਿਰ 2.45 ਵਜੇ
ਔਰਤਾਂ ਦੀ 10 ਮੀਟਰ ਏਅਰ ਪਿਸਟਲ ਫਾਈਨਲ: ਮਨੂ ਭਾਕਰ - ਦੁਪਹਿਰ 3.30 ਵਜੇ
ਰੋਇੰਗ
ਪੁਰਸ਼ਾਂ ਦੀ ਸਿੰਗਲ ਸਕਲਸ (ਰੈਪਚੇਜ 2): ਬਲਰਾਜ ਪੰਵਾਰ - ਦੁਪਹਿਰ 1.18 ਵਜੇ
ਟੇਬਲ ਟੈਨਿਸ
ਮਹਿਲਾ ਸਿੰਗਲਜ਼ (ਰਾਊਂਡ 2): ਸ੍ਰੀਜਾ ਅਕੁਲਾ ਬਨਾਮ ਕ੍ਰਿਸਟੀਨਾ ਕੈਲਬਰਗ (ਸਵੀਡਨ)- ਦੁਪਹਿਰ 12.15 ਵਜੇ ਤੋਂ
ਮਹਿਲਾ ਸਿੰਗਲਜ਼ (ਰਾਊਂਡ 2): ਮਨਿਕਾ ਬਤਰਾ ਬਨਾਮ ਅੰਨਾ ਹਰਸੀ (ਗ੍ਰੇਟ ਬ੍ਰਿਟੇਨ)- ਦੁਪਹਿਰ 12.15 ਵਜੇ ਤੋਂ
ਪੁਰਸ਼ ਸਿੰਗਲਜ਼ (ਰਾਊਂਡ 2): ਸ਼ਰਤ ਕਮਲ ਬਨਾਮ ਡੇਨੀ ਕੋਜ਼ੁਲ (ਸਲੋਵੇਨੀਆ)- ਸ਼ਾਮ 3.00 ਵਜੇ
ਤੈਰਾਕੀ
ਪੁਰਸ਼ਾਂ ਦਾ 100 ਮੀਟਰ ਬੈਕਸਟ੍ਰੋਕ (ਹੀਟ 2): ਸ਼੍ਰੀਹਰੀ ਨਟਰਾਜ - ਬਾਅਦ ਦੁਪਹਿਰ 3.16 ਵਜੇ ਤੋਂ
ਔਰਤਾਂ ਦੀ 200 ਮੀਟਰ ਫ੍ਰੀਸਟਾਈਲ (ਹੀਟ 1): ਧਨਿਧੀ ਦੇਸਿੰਘੂ - ਦੁਪਹਿਰ 3.30 ਵਜੇ ਤੋਂ
ਤੀਰਅੰਦਾਜ਼ੀ
ਮਹਿਲਾ ਟੀਮ (ਕੁਆਰਟਰ ਫਾਈਨਲ): ਭਾਰਤ (ਅੰਕਿਤਾ ਭਗਤ, ਭਜਨ ਕੌਰ ਅਤੇ ਦੀਪਿਕਾ ਕੁਮਾਰੀ) ਬਨਾਮ ਫਰਾਂਸ/ਨੀਦਰਲੈਂਡ - ਸ਼ਾਮ 5.45 ਵਜੇ
ਮਹਿਲਾ ਟੀਮ (ਸੈਮੀਫਾਈਨਲ): ਸ਼ਾਮ 7.17 ਵਜੇ ਤੋਂ
ਮਹਿਲਾ ਟੀਮ (ਮੈਡਲ ਰਾਊਂਡ): ਰਾਤ 8.18 ਵਜੇ ਤੋਂ।