ਤਜਿੰਦਰ ਤੂਰ ਨੂੰ ਓਲੰਪਿਕ ਟਿਕਟ ਲਈ ਤੇ ਕਮਲਪ੍ਰੀਤ ਕੌਰ ਨੂੰ ਰਾਸ਼ਟਰੀ ਰਿਕਾਰਡ ਲਈ ਮੁੱਖ ਮੰਤਰੀ ਨੇ ਦਿੱਤੀਆਂ ਵਧਾਈਆਂ
Tuesday, Jun 22, 2021 - 05:09 PM (IST)
ਸਪੋਰਟਸ ਡੈਸਕ— ਸ਼ਾਟਪੁਟ ਖਿਡਾਰੀ ਤਜਿੰਦਰ ਪਾਲ ਸਿੰਘ ਤੂਰ ਨੇ ਇੰਡੀਅਨ ਗ੍ਰਾਂ ਪ੍ਰੀ.-4 ’ਚ ਸੋਮਵਾਰ ਨੂੰ ਇੱਥੇ ਰਾਸ਼ਟਰੀ ਰਿਕਾਰਡ ਦੇ ਨਾਲ ਟੋਕੀਓ ਓਲੰਪਿਕ ਦੀ ਟਿਕਟ ਪੱਕੀ ਕਰ ਲਈ ਹੈ। ਤੂਰ ਨੇ 21.49 ਮੀਟਰ ਦੀ ਦੂਰੀ ਨਾਲ ਓਲੰਪਿਕ ਕੁਲਾਈਫ਼ਿਕੇਸ਼ਨ ਹਾਸਲ ਕੀਤਾ ਤੇ ਆਪਣੇ ਰਾਸ਼ਟਰੀ ਰਿਕਾਰਡ ’ਚ ਸੁਧਾਰ ਕੀਤਾ ਹੈ।
ਇਹ ਵੀ ਪੜ੍ਹੋ : ਤੇਜਿੰਦਰ ਤੂਰ ਨੂੰ ਓਲੰਪਿਕ ਟਿਕਟ ਲਈ ਤੇ ਕਮਲਪ੍ਰੀਤ ਕੌਰ ਨੂੰ ਰਾਸ਼ਟਰੀ ਰਿਕਾਰਡ ਲਈ ਮੁੱਖ ਮੰਤਰੀ ਨੇ ਦਿੱਤੀਆਂ ਵਧਾਈਆਂ
ਤਜਿੰਦਰ ਪਾਲ ਸਿੰਘ ਤੂਰ ਦੀ ਇਸ ਸਫ਼ਲਤਾ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਟਵਿੱਟਰ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਏਸ਼ੀਅਨ ਸੋਨ ਤਮਗ਼ਾ ਜੇਤੂ ਤਜਿੰਦਰ ਪਾਲ ਨੂੰ ਸ਼ਾਟ ਪੁੱਟ ਇਵੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੋਕੀਓ ਓਲੰਪਿਕ ਦਾ ਲਈ ਕੁਆਲੀਫ਼ਾਈ ਕਰਨ ਲਈ ਵਧਾਈ ਹੋਵੇ। ਉਸ ਨੇ ਇਹ 21.49 ਮੀਟਰ ਥ੍ਰੋਅਰ ਰਾਹੀਂ ਹਾਸਲ ਕੀਤਾ ਜੋ ਕਿ ਇਕ ਏਸ਼ੀਅਨ ਰਿਕਾਰਡ ਹੈ ਤੇ ਇਕ ਨਵਾਂ ਰਾਸ਼ਟਰੀ ਰਿਕਾਰਡ ਵੀ ਹੈ। ਸਾਡੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।
ਮੁੱਖ ਮੰਤਰੀ ਨੇ ਕਮਲਪ੍ਰੀਤ ਕੌਰ ਨੂੰ ਵੀ ਡਿਸਕਸ ਥੋਅਰ ’ਚ ਰਾਸ਼ਟਰੀ ਰਿਕਾਰਡ ਲਈ ਦਿੱਤੀ ਵਧਾਈ
ਪੰਜਾਬ ਦੀ ਰਹਿਣ ਵਾਲੀ ਡਿਸਕਸ ਥ੍ਰੋਅਰ ਮਹਿਲਾ ਖਿਡਾਰੀ ਕਮਲਪ੍ਰੀਤ ਕੌਰ ਨੇ ਇੰਡੀਅਨ ਗ੍ਰੈਂਡ ਪਿ੍ਰਕਸ 4 ’ਚ ਇਕ ਵਾਰ ਫਿਰ ਰਾਸ਼ਟਰੀ ਰਿਕਾਰਡ ਤੋੜਿਆ ਹੈ। ਪੰਜਾਬ ਦੀ ਧੀ ਕਮਲਪ੍ਰੀਤ ਨੇ ਆਪਣੀ ਪੰਜਵੀਂ ਕੋਸ਼ਿਸ਼ ’ਚ 66.59 ਮੀਟਰ ਦੀ ਦੂਰੀ ਤੈਅ ਕੀਤੀ ਤੇ ਆਪਣੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਕਮਲਪ੍ਰੀਤ ਦਾ ਪੁਰਾਣਾ ਰਿਕਾਰਡ 65.06 ਮੀਟਰ ਸੀ ਜੋ ਉਸ ਨੇ ਮਾਰਚ ’ਚ ਫ਼ੈਡਰਲ ਕੱਪ ’ਚ ਬਣਾਇਆ ਸੀ। 25 ਸਾਲਾ ਕਮਲਪ੍ਰੀਤ ਭਾਰਤ ਦੀ ਪਹਿਲੀ ਮਹਿਲਾ ਡਿਸਕਸ ਥੋ੍ਰਅਰ ਬਣ ਗਈ ਹੈ ਜਿਸ ਨੇ 65 ਮੀਟਰ ਦਾ ਮਾਰਕ ਪਾਰ ਕੀਤਾ ਹੈ।
ਇਹ ਵੀ ਪੜ੍ਹੋ : ਆਖ਼ਿਰਕਾਰ ਵਿਆਹ ਦੇ ਬੰਧਨ ’ਚ ਬੱਝ ਹੀ ਗਏ ਏਡਮ ਜੰਪਾ, ਤਸਵੀਰਾਂ ਆਈਆਂ ਸਾਹਮਣੇ
ਮੁੱਖ ਮੰਤਰੀ ਨੇ ਟਵੀਟ ਕੀਤਾ, ‘‘ਕਮਲਪ੍ਰੀਤ ਕੌਰ ਨੂੰ ਡਿਸਕਸ ਥੋਅਰ ’ਚ ਰਾਸ਼ਟਰੀ ਰਿਕਾਰਡ ਤੋੜਨ ਲਈ ਬਹੁਤ-ਬਹੁਤ ਵਧਾਈਆਂ। ਬੇਟਾ... ਤੁਸੀਂ ਟੋਕੀਓ ਓਲੰਪਿਕਸ ’ਚ ਪੋਡੀਅਮ ਦੀ ਸਮਾਪਤੀ ਲਈ ਮਜ਼ਬੂਤ ਦਾਅਵੇਦਾਰ ਹੋ ਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੇ ਭਾਰਤ ਤੇ ਪੰਜਾਬ ਦਾ ਨਾਂ ਉੱਚਾ ਕਰੋਗੇ। ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।’’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।