ਧਵਨ ਨੂੰ ਆਊਟ ਕਰਨ 'ਤੇ ਅਫਰੀਕੀ ਗੇਂਦਬਾਜ਼ ਸ਼ਮਸੀ ਨੇ ਕੰਨ ਨੂੰ ਬੂਟ ਲਾ ਕੇ ਮਨਾਇਆ ਜਸ਼ਨ

09/24/2019 3:01:09 PM

ਸਪੋਰਟਸ ਡੈਸਕ— ਕਵਿੰਟਨ ਡੀ ਕਾਕ ਦੀ ਕਪਤਾਨੀ 'ਚ ਦੱਖਣ ਅਫਰੀਕਾ ਨੇ ਭਾਰਤ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਬਰਾਬਰੀ 'ਤੇ ਖਤਮ ਕੀਤੀ। ਨੌਜਵਾਨ ਟੀਮ ਨਾਲ ਡੀ ਕੌਕ ਨੇ ਤੀਜੇ ਅਤੇ ਆਖਰੀ ਟੀ 20 ਮੈਚ 'ਚ ਵਿਰਾਟ ਬ੍ਰਿਗੇਡ ਨੂੰ ਇਕ ਪਾਸੜ ਮੁਕਾਬਲੇ 'ਚ 9 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਚ ਬਰਾਬਰੀ ਕੀਤੀ। ਮੈਚ 'ਚ ਜਿੱਥੇ ਇਕ ਪਾਸੇ ਡੀ ਕਾਕ ਨੇ ਆਪਣੀ ਬੱਲੇਬਾਜ਼ੀ ਨਾਲ ਸੁਰਖੀਆਂ 'ਚ ਰਹੇ ਉਥੇ ਹੀ ਅਫਰੀਕਾ ਟੀਮ ਦੇ ਸਪਿਨ ਗੇਂਦਬਾਜ਼ ਤਬਰੇਜ ਸ਼ਮਸੀ ਵੀ ਆਪਣੇ ਜਸ਼ਨ ਮਨਾਉਣ ਦੇ ਅੰਦਾਜ਼ ਨਾਲ ਚਰਚਾ 'ਚ ਆ ਗਏ। ਬੈਂਗਲੁਰੂ ਟੀ-20 ਦੇ ਦੌਰਾਨ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਆਊਟ ਹੋਣ ਤੋਂ ਬਾਅਦ ਮੈਦਾਨ 'ਤੇ ਇਕ ਖਾਸ ਘਟਨਾ ਦੇਖਣ ਨੂੰ ਮਿਲੀ। ਜਿਸ ਦੇ ਨਾਲ ਦਰਸ਼ਕਾਂ ਦੀਆਂ ਨਜ਼ਰਾਂ ਤਬਰੇਜ ਸ਼ਮਸੀ ਵੱਲ ਟਿੱਕ ਗਈਆਂ। ਦਰਅਸਲ ਉਨ੍ਹਾਂ ਨੇ ਆਪਣੇ ਬੂਟ ਨੂੰ ਕੰਨ ਨਾਲ ਲਾ ਕੇ ਧਵਨ ਦੀ ਵਿਕਟ ਦਾ ਜਸ਼ਨ ਮਨਾਇਆ।PunjabKesari
ਆਖ਼ਰਕਾਰ ਤਬਰੇਜ ਸ਼ਮਸੀ ਦੇ ਸਾਥੀ ਖਿਡਾਰੀ ਰਾਸੀ ਵੈਨ ਡੇਰ ਡੂਸੇਨ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਸ਼ੰਸੀ ਦੇ ਸ਼ੂ-ਸੈਲੀਬ੍ਰੇਸ਼ਨ ਦਾ ਰਾਜ ਖੋਲਿਆ। ਤੀਜੇ ਟੀ-20 ਇੰਟਰਨੈਸ਼ਨਲ 'ਚ ਸ਼ਿਖਰ ਧਵਨ ਨੇ ਮੈਚ 'ਚ ਪਹਿਲੀ ਵਾਰ ਗੇਂਦਬਾਜ਼ੀ 'ਤੇ ਲਗਾਏ ਗਏ ਤਬਰੇਜ ਸ਼ਮਸੀ ਦੀ ਸ਼ੁਰੂਆਤੀ ਦੋ ਗੇਂਦਾਂ 'ਤੇ ਲਗਾਤਾਰ ਛੱਕੇ ਲਾ ਦਿੱਤੇ। ਜਵਾਬ 'ਚ ਸ਼ਮਸੀ ਨੇ ਆਪਣੇ ਦੂਜੇ ਓਵਰ 'ਚ ਧਵਨ ਨੂੰ ਟੇਮਬਾ ਬਵੁਮਾ ਦੇ ਹੱਥੋਂ ਕੈਚ ਕਰਵਾ ਕੇ ਬਦਲਾ ਪੂਰਾ ਕੀਤਾ। ਵਿਕਟ ਲੈਣ ਤੋਂ ਬਾਅਦ ਸ਼ਮਸੀ ਨੇ ਆਪਣੇ ਬੂਟ ਨਾਲ ਕਿਸੇ ਨੂੰ ਕਾਲ ਕਰਨ ਦਾ ਡਰਾਮਾ ਕੀਤਾ।

ਰਾਸੀ ਨੇ ਕਿਹਾ, ਹਾਂ, ਸ਼ੰਸੀ ਹਮੇਸ਼ਾ ਇੰਮੀ (ਇਮਰਾਨ ਤਾਹਿਰ) ਨੂੰ ਫੋਨ ਕਰਦਾ ਹੈ। ਇੰਮੀ ਉਸ ਦੇ ਆਦਰਸ਼ ਖਿਡਾਰੀਆਂ 'ਚੋਂ ਇਕ ਹੈ। ਇੰਮੀ ਉਸਦਾ ਹੀਰੋ ਹੈ ਅਤੇ ਦੋਨਾਂ ਨੇ ਇੱਕਠੇ ਨਾਲ ਬਹੁਤ ਕੰਮ ਕੀਤਾ ਹੈ। ਇਸ ਲਈ ਜਦੋਂ ਉਸ ਨੇ ਇੰਮੀ ਦੀ ਹੀ ਤਰ੍ਹਾਂ ਧਵਨ ਦੀ ਵੱਡੀ ਵਿਕਟ ਆਪਣੇ ਨਾਂ ਕੀਤੀ ਤਾਂ ਆਪਣੀ ਖੁਸ਼ੀ ਪ੍ਰਗਟਾਉਣ ਲੱਗਾ। ਸ਼ਮਸੀ ਲਈ ਧਵਨ ਦੀ ਵੱਡੀ ਵਿਕਟ ਲੈਣੀ ਇਕ ਚੰਗਾ ਪੱਲ ਸੀ ਅਤੇ ਉਹ ਇਸ ਤਰ੍ਹਾਂ ਨਾਲ ਜਸ਼ਨ ਮਨਾਉਣ 'ਚ ਪਿੱਛੇ ਨਹੀਂ ਰਿਹਾ।

 


Related News