T20I Ranking : ਸੂਰਯਕੁਮਾਰ ਯਾਦਵ ਬਣੇ ਨੰਬਰ-1 ਬੱਲੇਬਾਜ਼, ਮੁਹੰਮਦ ਰਿਜ਼ਵਾਨ ਨੂੰ ਛੱਡਿਆ ਪਿੱਛੇ
Wednesday, Nov 02, 2022 - 06:53 PM (IST)
ਦੁਬਈ— ਭਾਰਤ ਦੇ ਸਟਾਰ ਬੱਲੇਬਾਜ਼ ਸੂਰਯਕੁਮਾਰ ਯਾਦਵ ਹਾਲ ਹੀ ਦੇ ਸਮੇਂ 'ਚ ਆਪਣੀ ਸ਼ਾਨਦਾਰ ਫਾਰਮ ਦੀ ਬਦੌਲਤ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਵੱਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਟੀ-20 ਕੌਮਾਂਤਰੀ ਰੈਂਕਿੰਗ 'ਚ ਦੁਨੀਆ ਦਾ ਨੰਬਰ ਇਕ ਬੱਲੇਬਾਜ਼ ਬਣ ਗਿਆ ਹੈ। ਸੂਰਯਕੁਮਾਰ ਨੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਉਹ ਟੀ-20 ਅੰਤਰਰਾਸ਼ਟਰੀ ਰੈਂਕਿੰਗ ਦੇ ਸਿਖਰ 'ਤੇ ਪਹੁੰਚਣ ਵਾਲਾ ਸਿਰਫ਼ ਦੂਜਾ ਭਾਰਤੀ ਬੱਲੇਬਾਜ਼ ਹੈ।
ਇਹ ਵੀ ਪੜ੍ਹੋੋ : IND vs BAN : ਭਾਰਤ ਨੇ ਬੰਗਲਾਦੇਸ਼ ਨੂੰ ਰੋਮਾਂਚਕ ਮੈਚ 'ਚ 5 ਦੌੜਾਂ ਨਾਲ ਹਰਾਇਆ
ਪਿਛਲੇ ਸਾਲ ਮਾਰਚ ਵਿੱਚ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ, ਸੂਰਯਕੁਮਾਰ ਨੇ ਨਾ ਸਿਰਫ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ ਸਗੋਂ ਵਿਸ਼ਵ ਕ੍ਰਿਕਟ ਵਿੱਚ ਆਪਣੇ ਆਪ ਨੂੰ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ ਹੈ। ਸੂਰਯਕੁਮਾਰ ਨੇ ਭਾਰਤ ਲਈ 37 ਟੀ-20 ਮੈਚ ਖੇਡਦੇ ਹੋਏ 1 ਸੈਂਕੜਾ ਅਤੇ 11 ਅਰਧ ਸੈਂਕੜੇ ਲਗਾਏ ਹਨ। ਉਹ 13 ਵਨਡੇ ਮੈਚਾਂ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਸੂਰਯਕੁਮਾਰ ਦੇ 863 ਅੰਕ ਹਨ ਜਦਕਿ ਰਿਜ਼ਵਾਨ ਦੇ 842 ਅੰਕ ਹਨ। ਨਿਊਜ਼ੀਲੈਂਡ ਦਾ ਡੇਵੋਨ ਕੋਨਵੇ 792 ਅੰਕਾਂ ਨਾਲ ਸਿਖਰਲੇ ਤਿੰਨਾਂ ਵਿਚ ਸ਼ਾਮਲ ਹੈ।
ਇਹ ਵੀ ਪੜ੍ਹੋੋ : ਆਗਾਮੀ ਮੁਕਾਬਲਿਆਂ ਤੋਂ ਪਹਿਲਾਂ ਗ਼ਲਤੀਆਂ ਸੁਧਾਰਨ 'ਤੇ ਕਰਾਂਗੇ ਕੰਮ : ਹਰਮਨਪ੍ਰੀਤ
ਇਸ ਦੇ ਨਾਲ ਹੀ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ (ਤਿੰਨ ਸਥਾਨ ਦੇ ਫਾਇਦੇ ਨਾਲ 18ਵੇਂ), ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਵਸੀਮ (ਇੱਕ ਸਥਾਨ ਦੇ ਫਾਇਦੇ ਨਾਲ 21ਵੇਂ), ਨਿਊਜ਼ੀਲੈਂਡ ਦੇ ਸਪਿਨਰ ਈਸ਼ ਸੋਢੀ (3 ਸਥਾਨ ਦੇ ਫਾਇਦੇ ਨਾਲ 22ਵੇਂ) ਅਤੇ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ (ਚਾਰ ਸਥਾਨ ਚੜ੍ਹ ਕੇ ਸੰਯੁਕਤ-24ਵੇਂ ਸਥਾਨ 'ਤੇ) ਅਤੇ ਭਾਰਤ ਦਾ ਅਰਸ਼ਦੀਪ ਸਿੰਘ (16 ਸਥਾਨ ਚੜ੍ਹ ਕੇ 27ਵੇਂ) ਗੇਂਦਬਾਜ਼ਾਂ ਦੀ ਸੂਚੀ 'ਚ ਸਭ ਤੋਂ ਅੱਗੇ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈੌ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।