T20 ਵਿਸ਼ਵ ਕੱਪ : AUS ਟੀਮ ਨਾਲ ਜੁੜਿਆ ਇਹ ਧਾਕੜ ਆਲਰਾਊਂਡਰ, ਭਾਰਤ ਖ਼ਿਲਾਫ਼ ਵਰ੍ਹਾਈਆਂ ਸਨ ਦੌੜਾਂ
Thursday, Oct 20, 2022 - 05:39 PM (IST)
ਬ੍ਰਿਸਬੇਨ— ਵਿਕਟਕੀਪਰ ਬੱਲੇਬਾਜ਼ ਜੋਸ਼ ਇੰਗਲਿਸ ਦੇ ਸੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਲਈ ਵਿਸਫੋਟਕ ਆਲਰਾਊਂਡਰ ਕੈਮਰੂਨ ਗ੍ਰੀਨ ਨੂੰ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਹੈ। ਸਿਡਨੀ 'ਚ ਗੋਲਫ ਖੇਡਦੇ ਸਮੇਂ ਹੱਥ 'ਤੇ ਸੱਟ ਲੱਗਣ ਤੋਂ ਬਾਅਦ ਇੰਗਲਿਸ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੱਟ ਗੰਭੀਰ ਹੋਣ ਕਾਰਨ ਉਸ ਨੂੰ ਸਰਜਰੀ ਦੀ ਲੋੜ ਹੈ ਅਤੇ ਉਹ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈ ਸਕੇਗਾ।
ਇਹ ਵੀ ਪੜ੍ਹੋ : ਮਹਾਰਾਸ਼ਟਰ ਸਰਕਾਰ ਨਿਸ਼ਾਨੇਬਾਜ਼ੀ ਚੈਂਪੀਅਨ ਰੁਦਰਾਕਸ਼ ਪਾਟਿਲ ਨੂੰ ਦੇਵੇਗੀ 2 ਕਰੋੜ ਰੁਪਏ ਨਕਦ ਇਨਾਮ
ਇੰਗਲਿਸ ਦੀ ਸੱਟ ਦਾ ਮਤਲਬ ਹੈ ਕਿ ਮੈਥਿਊ ਵੇਡ ਆਸਟ੍ਰੇਲੀਆ ਦੀ ਵਿਸ਼ਵ ਕੱਪ ਟੀਮ ਵਿਚ ਇਕਲੌਤਾ ਵਿਕਟਕੀਪਰ ਹੋਵੇਗਾ। ਆਸਟਰੇਲੀਆਈ ਚੋਣਕਾਰਾਂ ਨੇ ਵਿਕਟਕੀਪਰ ਐਲੇਕਸ ਕੈਰੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟੀਮ ਵਿੱਚ ਗ੍ਰੀਨ ਦੇ ਹਰਫਨਮੌਲਾ ਹੁਨਰ ਨੂੰ ਤਰਜੀਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਕੋਲ ਪਹਿਲਾਂ ਹੀ ਮਿਸ਼ੇਲ ਮਾਰਸ਼ ਅਤੇ ਮਾਰਕਸ ਸਟੋਇਨਿਸ ਦੇ ਰੂਪ 'ਚ ਦੋ ਤੇਜ਼ ਗੇਂਦਬਾਜ਼ ਆਲਰਾਊਂਡਰ ਹਨ।
ਗ੍ਰੀਨ ਨੇ ਆਸਟਰੇਲੀਆ ਦੇ ਹਾਲ ਹੀ ਦੇ ਭਾਰਤ ਦੌਰੇ ਦੌਰਾਨ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਉਸ ਨੇ ਟੀ-20 ਸੀਰੀਜ਼ 'ਚ ਓਪਨਿੰਗ ਕਰਦੇ ਹੋਏ ਪਹਿਲੇ ਮੈਚ 'ਚ 61 (30) ਦੌੜਾਂ ਬਣਾਈਆਂ ਜਦਕਿ ਤੀਜੇ ਮੈਚ 'ਚ 52 (21) ਦੌੜਾਂ ਬਣਾਈਆਂ। ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਆਸਟ੍ਰੇਲੀਆ ਦਾ ਸਾਹਮਣਾ ਸ਼ਨੀਵਾਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ।
ਇਹ ਵੀ ਪੜ੍ਹੋ : IND vs BAN : ਦਸੰਬਰ ਵਿੱਚ ਬੰਗਲਾਦੇਸ਼ ਦਾ ਦੌਰਾ ਕਰੇਗਾ ਭਾਰਤ, ਜਾਣੋ ਪੂਰਾ ਸ਼ਡਿਊਲ
ਟੀ-20 ਵਿਸ਼ਵ ਕੱਪ 'ਚ ਆਸਟ੍ਰੇਲੀਆਈ ਟੀਮ
ਆਰੋਨ ਫਿੰਚ (ਕਪਤਾਨ), ਐਸ਼ਟਨ ਐਗਰ, ਪੈਟ ਕਮਿੰਸ, ਟਿਮ ਡੇਵਿਡ, ਜੋਸ਼ ਹੇਜ਼ਲਵੁੱਡ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਕੇਨ ਰਿਚਰਡਸਨ, ਸਟੀਵਨ ਸਮਿਥ, ਮਿਸ਼ੇਲ ਸਟਾਕਰ, ਮਾਰਕਸ ਸਟਾਈਨਿਸ, ਮੈਥਿਊ ਵੇਡ, ਡੇਵਿਡ ਵਾਰਨਰ, ਐਡਮ ਜ਼ਾਂਪਾ, ਕੈਮਰਨ ਗ੍ਰੀਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।