ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਰਹੇਗਾ ਇਹ ਸਾਲ : ਸ਼ਾਸਤਰੀ

01/22/2020 9:51:53 PM

ਨਵੀਂ ਦਿੱਲੀ— ਵਿਸ਼ਵ ਕੱਪ ਜਿੱਤਣਾ ਭਾਰਤ ਦੇ ਕੋਚ ਰਵੀ ਸ਼ਾਸਤਰੀ ਦਾ 'ਜਨੂੰਨ' ਹੈ। ਉਸ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਖਿਲਾਫ ਅਗਲੇ 6 ਵਨ ਡੇ ਇਸ ਸਾਲ ਅਕਤੂਬਰ ਵਿਚ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਦਾ ਜ਼ਰੀਆ ਹੋਣਗੇ। ਸ਼ਾਸਤਰੀ ਨੇ ਵਿਸ਼ਵ ਕੱਪ ਦੀਆਂ ਤਿਆਰੀਆਂ, ਟੀਮ ਦੇ ਮਾਹੌਲ ਅਤੇ ਖਿਡਾਰੀਆਂ ਦੀਆਂ ਸੱਟਾਂ ਸਮੇਤ ਕਈ ਮਸਲਿਆਂ 'ਤੇ ਗੱਲ ਕੀਤੀ। ਉਸ ਨੇ ਕਿਹਾ ਕਿ ਟਾਸ ਦੀ ਗੱਲ ਨਾ ਕਰੋ। ਅਸੀਂ ਦੁਨੀਆ ਦੇ ਹਰ ਦੇਸ਼ ਵਿਚ ਹਰ ਹਾਲਾਤ ਅਤੇ ਹਰ ਟੀਮ ਖਿਲਾਫ ਚੰਗਾ ਪ੍ਰਦਰਸ਼ਨ ਕਰਾਂਗੇ। ਇਹੀ ਸਾਡੀ ਟੀਮ ਦਾ ਟੀਚਾ ਹੈ। ਵਿਸ਼ਵ ਕੱਪ ਜਿੱਤਣਾ ਜਨੂੰਨ ਹੈ। ਅਸੀਂ ਉਸ ਇੱਛਾ ਨੂੰ ਪੂਰਾ ਕਰਨ ਲਈ ਸਭ ਕੁਝ ਕਰਾਂਗੇ। ਭਾਰਤ ਨੇ ਨਿਊਜ਼ੀਲੈਂਡ ਦੌਰੇ 'ਤੇ 5 ਟੀ-20, 3 ਵਨ ਡੇ ਅਤੇ 2 ਟੈਸਟ ਖੇਡਣੇ ਹਨ। ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਮਾਰਚ ਵਿਚ ਹੋਵੇਗੀ।

PunjabKesari
ਸ਼ਾਸਤਰੀ ਨੇ ਕਿਹਾ ਕਿ ਇਸ ਟੀਮ ਦੀ ਖਾਸੀਅਤ ਇਹ ਹੈ ਕਿ ਸਾਰੇ ਇਕ ਦੂਜੇ ਦੀ ਸਫਲਤਾ ਦਾ ਮਜ਼ਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਟੀਮ 'ਚ 'ਮੈਂ' ਸ਼ਬਦ ਨਹੀਂ ਹਾਂ, 'ਸਾਡੀ' ਗੱਲ ਹੁੰਦੀ ਹੈ। ਅਸੀਂ ਇਕ ਦੂਜੇ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹਾਂ। ਜਿੱਤ ਟੀਮ ਦੀ ਹੁੰਦੀ ਹੈ। ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ 'ਚ 2-1 ਨਾਲ ਮਿਲੀ ਜਿੱਤ ਭਾਰਤੀ ਟੀਮ ਦੀ 'ਮਾਨਸਿਕ ਤਾਕਤ' ਦਿਖਾਉਂਦੀ ਹੈ, ਜਿਸ ਨੇ ਪਹਿਲੇ ਮੈਚ 'ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਸ਼ਾਸਤਰੀ ਨੇ ਕਿਹਾ ਕਿ ਆਸਟਰੇਲੀਆ ਵਿਰੁੱਧ ਸੀਰੀਜ਼ ਮਾਨਸਿਕ ਤਾਕਤ ਤੇ ਦਬਾਅ 'ਚ ਖੇਡਣ ਦੀ ਸਮਰੱਥਾ ਦਾ ਸਬੂਤ ਸੀ।


Gurdeep Singh

Content Editor

Related News