ਕੋਰੋਨਾ ਵਾਇਰਸ : ਟੀ-20 ਵਰਲਡ ਕੱਪ ’ਤੇ ਵੀ ਛਾਏ ਸੰਕਟ ਦੇ ਬੱਦਲ, ਰੱਦ ਹੋ ਸਕਦੈ ਟੂਰਨਾਮੈਂਟ

03/31/2020 3:02:35 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਪੂਰੀ ਦੁਨੀਆ ’ਤੇ ਅਸਰ ਪਿਆ ਹੈ। ਹਾਲ ਹੀ ’ਚ ਆਸਟਰੇਲੀਆ ਨੇ ਇਸ ਖਤਰਨਾਕ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਆਪਣੇ ਬਾਰਡਰ 6 ਮਹੀਨੇ ਦੇ ਲਈ ਸੀਲ ਕਰ ਦਿੱਤੇ ਹਨ। ਹੁਣ ਇਸ ਦਾ ਅਸਰ ਸਿੱਧੇ ਟੀ-20 ਵਿਸ਼ਵ ਕੱਪ ’ਤੇ ਪੈਣ ਦੀ ਸੰਭਾਵਨਾ ਹੈ ਅਤੇ ਹੋ ਸਕਦਾ ਹੈ ਕਿ ਟੀ-20 ਵਿਸ਼ਵ ਕੱਪ 2020 ਨੂੰ ਰੱਦ ਕਰ ਦਿੱਤਾ ਜਾਵੇ। 

PunjabKesari

ਕੋਰੋਨਾ ਵਾਇਰਸ ਕਾਰਨ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. 2020 ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ ਪਰ 15 ਅਪ੍ਰੈਲ ਤੋਂ ਬਾਅਦ ਵੀ ਇਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਉੱਥੇ ਹੀ ਪਾਕਿਸਤਾਨ ਦੀ ਘਰੇਲੂ ਲੀਗ ਪੀ. ਐੱਸ. ਐੱਲ ਵੀ ਇਸ ਵਾਇਰਸ ਕਾਰਨ ਰੁਕੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਕਾਰਨ ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਕ੍ਰਿਕਟ ਟੀ-20 ਵਰਲਡ ਕੱਪ ਨੂੰ ਵੀ ਅਗਲੇ ਸਾਲ ਤਕ ਮੁਲਤਵੀ ਕਰਨ ਦੀ ਗੱਲ ਸਾਹਮਣੇ ਆਈ ਹੈ। 

PunjabKesari

ਫਿਲਹਾਲ ਟੀ-20 ਵਰਲਡ ਕੱਪ ਦੇ ਲਈ ਅਜੇ ਸਮਾਂ ਪਿਆ ਹੈ ਪਰ ਖੇਡ ਦੇ ਕੁਝ ਮੁੱਖ ਹਿੱਤਧਾਰਕਾਂ ਨੇ ਆਈ. ਸੀ. ਸੀ. ਨੂੰ ਪ੍ਰਸਤਾਵ ਦਿੱਤਾ ਹੈ ਕਿ ਟੀ-20 ਵਿਸ਼ਵ ਕੱਪ ਨੂੰ ਹੁਣ ਦੇ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਟੀ-20 ਵਰਲਡ ਕੱਪ ਰੱਦ ਕਰਨ ਦਾ ਫੈਸਲਾ ਲੈਂਦਾ ਹੈ ਤਾਂ ਫਿਰ ਇਹ ਟੂਰਨਾਮੈਂਟ ਸਾਲ 2022 ਤੋਂ ਪਹਿਲਾਂ ਕਰਵਾਇਆ ਜਾ ਸਕਦਾ ਹੈ।


Ranjit

Content Editor

Related News