ਟੀ20 ਵਿਸ਼ਵ ਕੱਪ : ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
Saturday, Oct 23, 2021 - 12:25 AM (IST)
ਸ਼ਾਰਜਾਹ- ਲਾਹਿਰੂ ਕੁਮਾਰਾ (7 ਦੌੜਾਂ 'ਤੇ ਤਿੰਨ ਵਿਕਟਾਂ) ਤੇ ਵਾਨਿੰਦੂ ਹਸਾਰੰਗਾ (9 ਦੌੜਾਂ 'ਤੇ ਤਿੰਨ ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਨੇ ਨੀਦਰਲੈਂਡ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਕੁਆਲੀਫਾਇੰਗ ਮੈਚ ਵਿਚ ਸ਼ੁੱਕਰਵਾਰ ਨੂੰ 44 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕਰ ਸੁਪਰ-12 ਦੇ ਗਰੁੱਪ ਇਕ ਦੇ ਲਈ ਕੁਆਲੀਫਾਈ ਕਰ ਲਿਆ।
ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ
ਸ਼੍ਰੀਲੰਕਾ ਪਹਿਲਾਂ ਹੀ ਦੋ ਮੈਚ ਜਿੱਤ ਕੇ ਸੁਪਰ-12 ਵਿਚ ਆਪਣੀ ਜਗ੍ਹਾ ਪੱਕੀ ਕਰ ਚੁੱਕਿਆ ਸੀ ਉਸ ਨੇ ਆਪਣੇ ਆਖਰੀ ਗਰੁੱਪ ਮੈਚ ਵਿਚ ਨੀਦਰਲੈਂਡ ਨੂੰ ਕਰਾਰੀ ਹਾਰ ਦਿੱਤੀ। ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 10 ਓਵਰਾਂ ਵਿਚ ਸਿਰਫ 44 ਦੌੜਾਂ 'ਤੇ ਢੇਰ ਕਰ ਦਿੱਤਾ। ਕੇਵਲ ਕਾਲਿਨ ਐਕਰਮਨੈ 11 ਦੌੜਾਂ ਬਣਾ ਕੇ ਡਚ ਟੀਮ ਵਲੋਂ ਦਹਾਈ ਦੇ ਅੰਕੜੇ ਵਿਚ ਪਹੁੰਚਣ ਵਾਲੇ ਇਕਲੌਤੇ ਖਿਡਾਰੀ ਰਹੇ। ਚਾਰ ਖਿਡਾਰੀਆਂ ਨੇ ਖਾਤਾ ਹੀ ਨਹੀਂ ਖੋਲ੍ਹਿਆ। ਪਾਰੀ ਦੇ 10ਵੇਂ ਓਵਰ ਵਿਚ ਤਿੰਨ ਵਿਕਟਾਂ ਹਾਸਲ ਕਰਨ ਵਾਲੇ ਲਾਹਿਰੂ ਕੁਮਾਰਾ ਨੂੰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ। ਸ਼੍ਰੀਲੰਕਾ ਨੇ 7.1 ਓਵਰ ਵਿਚ 1 ਵਿਕਟਾਂ 'ਤੇ 45 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ। ਕੁਸ਼ਲ ਪਰੇਰਾ ਨੇ 24 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 33 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ।
ਇਹ ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।